ਮੁੰਬਈ- ਬਾਲੀਵੁੱਡ ਅਭਿਨੇਤਾ ਨਵਾਜ਼ੁਦੀਨ ਸਿਦਿਕੀ ਮੰਗਲਵਾਰ ਨੂੰ ਅੱਜ 41 ਸਾਲ ਦੇ ਹੋ ਗਏ ਹਨ। 19 ਮਈ 1974 ਨੂੰ ਉੱਤਰ ਪ੍ਰਦੇਸ਼ ਦੇ ਇਕ ਛੋਟੇ ਜਿਹੇ ਕਸਬੇ ਬੁੜਾਨਾ 'ਚ ਜੰਮੇ ਨਵਾਜ਼ੁਦੀਨ ਸਿਦਿਕੀ ਨੇ ਆਪਣੀ ਅਦਾਕਾਰੀ ਰਾਹੀਂ ਇਕ ਵੱਖਰੀ ਹੀ ਪਛਾਣ ਬਣਾਈ ਹੈ। ਨਵਾਜ਼ੁਦੀਨ ਦੇ ਪਿਤਾ ਇਕ ਕਿਸਾਨ ਸਨ। ਘਰ 'ਚ ਫਿਲਮ ਦਾ ਨਾਂ ਲੈਣਾ ਵੀ ਵਧੀਆ ਨਹੀਂ ਮੰਨਿਆ ਜਾਂਦਾ ਸੀ। ਨਵਾਜ਼ੁਦੀਨ ਨੇ ਅਦਾਕਾਰੀ ਦੀ ਸ਼ੁਰੂਆਤ ਰੰਗਮੰਚ ਨੂੰ ਦੇਖ ਕੇ ਕੀਤੀ ਉਹ ਰੰਗਮੰਚ ਦੀ ਦੁਨੀਆ ਨੂੰ ਦੇਖ ਕੇ ਇੰਨਾ ਪ੍ਰਭਾਵਿਤ ਹੋਏ ਸਨ ਕਿ ਉਨ੍ਹਾਂ ਨੇ ਐਕਟਿੰਗ ਕਰਨ ਬਾਰੇ ਸੋਚਿਆ। ਨਵਾਜ਼ੁਦੀਨ ਤਕਰੀਬਨ 15 ਸਾਲ ਦੇ ਸੰਘਰਸ਼ ਤੋਂ ਬਾਅਦ ਬਾਲੀਵੁੱਡ 'ਚ ਆਪਣੀ ਪਛਾਣ ਬਣਾ ਸਕੇ ਸਨ। ਇਕ ਜਮਾਨੇ 'ਚ ਵਾਚਮੈਨ ਤੱਕ ਰਹਿ ਚੁੱਕੇ ਨਵਾਜ਼ ਕੁਝ ਸਮਾਂ ਪਹਿਲਾਂ ਹੀ ਫਿਲਮ 'ਬਦਲਾਪੁਰ' ਰਾਹੀਂ ਬਤੌਰ ਵਿਲੇਨ ਦੇ ਤੌਰ 'ਤੇ ਵਾਪਸ ਆਏ ਸਨ। ਨਵਾਜ਼ੁਦੀਨ ਨੇ ਬਾਲੀਵੁੱਡ ਨੂੰ ਕਈ ਫਿਲਮਾਂ ਦਿੱਤੀਆਂ ਹਨ। ਇਨ੍ਹਾਂ 'ਚ 'ਗੈਂਗ ਆਫ ਵਾਸੇਪੁਰ', 'ਤਲਾਸ਼', 'ਮਿਲ ਲਵਲੀ', 'ਲੰਚ ਬਾਕਸ', 'ਕਿਕ', ਆਦਿ ਸ਼ਾਮਲ ਹਨ। ਤੁਹਾਨੂੰ ਦੱਸ ਦਈਏ ਨਵਾਜ਼ੁਦੀਨ ਹੁਣ ਜਲਦੀ ਹੀ ਸਲਮਾਨ ਖਾਨ ਨਾਲ ਫਿਲਮ 'ਬਜਰੰਗੀ ਭਾਈਜਾਨ' 'ਚ ਨਜ਼ਰ ਆਉਣ ਵਾਲੇ ਹਨ।
ਮੈਚ ਦੌਰਾਨ ਬੇਟੇ ਅਬਰਾਮ ਨਾਲ ਮਸਤੀ ਕਰਦੇ ਦਿਖੇ ਸ਼ਾਹਰੁਖ (ਦੇਖੋ ਤਸਵੀਰਾਂ)
NEXT STORY