ਮੁੰਬਈ- ਬਾਲੀਵੁੱਡ ਸੈਲੀਬ੍ਰਿਟੀਜ਼ ਵਾਂਗ ਟੀਵੀ ਦੇ ਸਿਤਾਰੇ ਵੀ ਘਰ-ਘਰ ਜਾਣੇ ਜਾਂਦੇ ਹਨ। ਟੀਵੀ ਦੀ ਗਲੈਮਰਸ ਦੁਨੀਆ 'ਚ ਇਨ੍ਹੀਂ ਦਿਨੀਂ ਸਭ ਤੋਂ ਪ੍ਰਸਿੱਧ ਨਾਂ ਦਿਵਯਾਂਕਾ ਤ੍ਰਿਪਾਠੀ ਦਾ ਹੈ। ਸਟਾਰ ਪਲੱਸ ਦੇ ਸੀਰੀਅਲ 'ਯੇ ਹੈ ਮੁਹੱਬਤੇ' ਰਾਹੀਂ ਦਿਵਯਾਂਕਾ ਤ੍ਰਿਪਾਠੀ ਇਨ੍ਹੀਂ ਦਿਨੀਂ ਛੋਟੇ ਪਰਦੇ 'ਤੇ ਛਾਈ ਹੋਈ ਹੈ। ਸੀਰੀਅਲ 'ਚ ਦਿੱਲੀ ਦੇ ਦੋ ਗੁਆਂਢੀ ਅਯੱਰ ਅਤੇ ਭੱਲਾ ਪਰਿਵਾਰ ਦੀ ਸ਼ਹਿਰੀ ਕਹਾਣੀ ਨੂੰ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ। ਦਿਵਯਾਂਕਾ ਤ੍ਰਿਪਾਠੀ ਨੇ ਇਸ ਸੀਰੀਅਲ 'ਚ ਮਤਰੇਈ ਮਾਂ ਦਾ ਕਿਰਦਾਰ ਅਦਾ ਕੀਤਾ ਹੈ, ਜਿਸ ਕਿਰਦਾਰ ਨੇ ਉਸ ਨੂੰ ਦਰਸ਼ਕਾਂ ਦੇ ਦਿਲਾਂ ਤੱਕ ਪਹੁੰਚਾ ਦਿੱਤਾ ਹੈ। ਜੇਕਰ ਗੱਲ ਕੀਤੀ ਜਾਵੇ ਦਿਵਿਆਂਕਾ ਦੇ ਇੰਸਟਾਗ੍ਰਾਮ ਦੀ ਤਾਂ ਉਹ ਸੋਸ਼ਲ ਮੀਡੀਆ 'ਤੇ ਵੀ ਸਰਗਰਮ ਰਹਿੰਦੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਬੋਲਡ ਅਤੇ ਸੈਕਸੀ ਦਿਖ ਰਹੀ ਹੈ।
'ਕਿਉਂਕਿ ਸਾਸ ਭੀ ਕਭੀ ਬਹੂ ਥੀ' ਦੀ 'ਬਾ' ਨੇ ਦੁਨੀਆ ਨੂੰ ਕਿਹਾ ਅਲਵਿਦਾ (ਦੇਖੋ ਤਸਵੀਰਾਂ)
NEXT STORY