ਨਵੀਂ ਦਿੱਲੀ- ਫਰਾਂਸ 'ਚ ਚੱਲ ਰਹੇ 68ਵੇਂ ਕਾਨਸ ਫਿਲਮ ਫੈਸਟੀਵਲ 'ਚ ਇੰਡੀਅਨ ਫਿਲਮ 'ਮਸਾਨ' ਦਾ ਜ਼ੋਰਦਾਰ ਤਾੜੀਆਂ ਦੇ ਨਾਲ ਸ਼ਾਨਦਾਰ ਸੁਆਗਤ ਕੀਤਾ ਗਿਆ ਸੀ। ਇਸ ਫਿਲਮ ਨੂੰ ਦੇਖਣ ਤੋਂ ਬਾਅਦ ਉਥੇ ਮੌਜੂਦ ਸਭ ਨੇ ਆਪਣੀ ਥਾਂ 'ਤੇ ਥੜ੍ਹੇੇ ਹੋ ਕੇ ਤਾੜੀਆਂ ਵਜਾਈਆਂ। ਤਾੜੀਆਂ ਦੇ ਨਾਲ ਅਜਿਹਾ ਸੁਆਗਤ ਪਾ ਕੇ ਇਸ ਫਿਲਮ ਦੇ ਨਿਰਦੇਸ਼ਕ ਨੀਰਜ਼ ਅਤੇ ਅਦਾਕਾਰਾ ਰਿਚਾ ਚੱਢਾ ਭਾਵੁਕ ਹੋ ਗਏ। ਦੱਸਿਆ ਜਾਂਦਾ ਹੈ ਕਿ ਰਿਚਾ ਨੇ 'ਮਸਾਨ' ਫਿਲਮ 'ਚ ਮੁੱਖ ਭੂਮਿਕਾ ਨਿਭਾਈ ਹੈ। ਕਾਨਸ ਸਮਾਰੋਹ 'ਚ ਫਿਲਮ ਦੀ
ਸਕ੍ਰੀਨਿੰਗ ਤੋਂ ਬਾਅਦ ਰਿਚਾ ਨੇ ਇਸ ਬਾਰੇ 'ਚ ਟਵਿੱਟਰ 'ਤੇ ਮੰਗਲਵਾਰ ਰਾਤ ਨੂੰ ਸਮਾਰੋਹ 'ਚ ਤਾੜੀਆਂ ਦੀ ਗੜਗੜਾਹਟ ਵਾਲੀ ਇਕ ਵੀਡੀਓ ਦੇ ਨਾਲ ਇਕ ਟਵੀਟ 'ਚ ਲਿਖਿਆ ਕਿ ਪੰਜ ਮਿੰਟ ਤੱਕ ਤਾੜੀਆਂ ਦੇ ਨਾਲ ਜ਼ੋਰਦਾਰ ਸੁਆਗਤ ਪਾ ਕੇ ਭਾਵੁਕ ਹੋ ਗਈ। ਸਾਰਿਆਂ ਨੂੰ ਸ਼ੁੱਕਰੀਆ, ਧਵਨ ਪਹਿਲਾਂ ਧੰਨਵਾਦ ਤੁਹਾਨੂੰ।
ਮੈਗਜ਼ੀਨ ਦੇ ਕਵਰ ਪੇਜ਼ 'ਤੇ ਛਾਈ ਪਲੱਸ ਸਾਈਜ਼ ਦੀ ਇਹ ਮਸ਼ਹੂਰ ਮਾਡਲ (ਦੇਖੋ ਤਸਵੀਰਾਂ)
NEXT STORY