ਮੁੰਬਈ- ਬਾਲੀਵੁੱਡ ਕਿੰਗ ਖਾਨ ਸ਼ਾਹਰੁਖ ਖਾਨ ਨੇ ਗੋਡੇ ਦੀ ਸਰਜਰੀ ਕਰਵਾਈ ਜਿਹੜੀ ਕਿ ਕਾਮਯਾਬ ਰਹੀ। ਵੀਰਵਾਰ ਨੂੰ ਸ਼ਾਹਰੁਖ ਖਾਨ ਦੀ ਸਰਜਰੀ ਹੋਈ ਅਤੇ ਅੱਜ ਯਾਨੀ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਮੁੰਬਈ ਦੇ ਕੈਂਡੀ ਬਰੀਚ ਹਸਪਤਾਲ 'ਚ ਸ਼ਾਹਰੁਖ ਖਾਨ ਦੇ ਗੋਡੇ ਦੀ ਸਰਜਰੀ ਕੀਤੀ ਗਈ। ਸਰਜਰੀ ਤੋਂ ਬਾਅਦ ਸ਼ਾਹਰੁਖ ਖਾਨ ਨੇ ਸੋਸ਼ਲ ਮੀਡੀਆ 'ਤੇ ਰੱਬ ਅਤੇ ਫੈਨਜ਼ ਦਾ ਸ਼ੁੱਕਰੀਆ ਅਦਾ ਕੀਤਾ ਹੈ। ਤੁਹਾਨੂੰ ਦੱਸ ਦਈਏ ਸ਼ਾਹਰੁਖ ਖਾਨ ਇਸ ਤੋਂ ਪਹਿਲਾਂ ਵੀ ਕਈ ਵਾਰ ਸਰਜਰੀ ਕਰਵਾ ਚੁੱਕੇ ਹਨ। ਕਦੇ ਬੈਕ ਦੀ ਅਤੇ ਕਦੇ ਮੋਢਿਆਂ ਦੀ। ਇਹ ਸਾਰੀਆਂ ਸੱਟਾਂ ਉਨ੍ਹਾਂ ਨੂੰ ਸ਼ੂਟਿੰਗ ਦੌਰਾਨ ਹੀ ਲੱਗੀਆਂ ਸਨ। ਫਿਲਹਾਲ ਸ਼ਾਹਰੁਖ ਨੂੰ 4 ਦਿਨਾਂ ਲਈ ਆਰਾਮ ਕਰਨ ਲਈ ਕਿਹਾ ਗਿਆ ਹੈ, ਜਿਸ ਤੋਂ ਬਾਅਦ ਸ਼ਾਹਰੁਖ ਫਿਲਮ 'ਰਈਸ' ਦੀ ਸ਼ੂਟਿੰਗ 'ਤੇ ਵਾਪਸ ਆਉਣਗੇ।
ਰਿਤਿਕ ਤੇ ਸ਼ਾਹਰੁਖ ਦੀ ਤਰ੍ਹਾਂ ਹੁਣ ਸਲਮਾਨ ਨੇ ਵੀ ਛੱਡੀ ਕਰਨ ਦੀ ਫਿਲਮ (ਦੇਖੋ ਤਸਵੀਰਾਂ)
NEXT STORY