ਜਲੰਧਰ- ਹਰਭਜਨ ਮਾਨ ਜੀਅ-ਜਾਨ ਲਗਾ ਕੇ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 'ਗੱਦਾਰ ਦਿ ਟ੍ਰੇਟਰ' ਦੀ ਪ੍ਰਮੋਸ਼ਨ ਕਰ ਰਹੇ ਹਨ। ਇਹ ਫਿਲਮ ਪਾਲੀਵੁੱਡ ਸਿਨੇਮਾ 'ਚ ਚੱਲ ਰਹੀਆਂ ਸਾਧਾਰਨ ਫਿਲਮਾਂ ਨਾਲੋਂ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ। ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ਕਾਰਨ ਅੱਜ ਭਾਵ 22 ਮਈ ਨੂੰ ਹਰਭਜਨ ਮਾਨ ਸ਼ਾਮ 6:30 ਵਜੇ ਚੰਡੀਗੜ੍ਹ ਦੇ ਅਲਾਂਟੇ ਮਾਲ ਵਿਚ ਪੁੱਜ ਰਹੇ ਹਨ।
ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਦਿੱਤੀ ਹੈ। ਉਹ ਫਿਲਮ ਦੀ ਪੂਰੀ ਟੀਮ ਨਾਲ ਅਲਾਂਟੇ ਮਾਲ ਪੁੱਜਣਗੇ ਤੇ ਫਿਲਮ ਨਾਲ ਜੁੜੀਆਂ ਕੁਝ ਖਾਸ ਗੱਲਾਂ ਵੀ ਫੈਨਜ਼ ਨਾਲ ਸਾਂਝੀਆਂ ਕਰਨਗੇ। ਸੋ ਜੇਕਰ ਤੁਹਾਨੂੰ ਵੀ ਹੈ ਉਡੀਕ 'ਗੱਦਾਰ' ਦੀ ਤਾਂ ਜ਼ਰੂਰ ਪੁੱਜੋ ਅਲਾਂਟੇ ਮਾਲ। ਇਹ ਫਿਲਮ 29 ਮਈ ਨੂੰ ਵਰਲਡਵਾਈਡ ਰਿਲੀਜ਼ ਹੋ ਰਹੀ ਹੈ।
OMG : ਡੇਟਿੰਗ ਲਈ ਸਿਰਫ ਜਵਾਨ ਮਰਦਾਂ ਨੂੰ ਹੀ ਚੁਣਦੀਆਂ ਹਨ ਇਹ ਅਭਿਨੇਤਰੀਆਂ (ਦੇਖੋ ਤਸਵੀਰਾਂ)
NEXT STORY