ਮੁੰਬਈ- ਬਾਲੀਵੁੱਡ ਫਿਲਮਾਂ 'ਚ ਹਰ ਤਰ੍ਹਾਂ ਦੀਆਂ ਫਿਲਮਾਂ ਰਿਲੀਜ਼ ਹੁੰਦੀਆਂ ਹਨ। ਇਨ੍ਹਾਂ ਫਿਲਮਾਂ 'ਚ ਪਿਆਰ, ਅਫੇਰਅਰ, ਵਿਆਹ ਇਹ ਸਭ ਕੁਝ ਦੇਖਣ ਨੂੰ ਮਿਲਦਾ ਹੈ। ਕਈ ਫਿਲਮਾਂ 'ਚ ਪਿਆਰ ਤੋਂ ਬਾਅਦ ਵਿਆਹੁਤਾ ਜੀਵਨ ਵੀ ਵਧੀਆ ਬਤੀਤ ਕਰਦੇ ਦਿਖਾਇਆ ਗਿਆ ਹੈ ਅਤੇ ਕਈਆਂ ਦੀ ਲਵ ਸਟੋਰੀ ਵਿਆਹੁਤਾ ਜ਼ਿੰਦਗੀ 'ਚ ਬਦਲ ਕੇ ਵੀ ਕਿਸੇ ਤਕਰਾਰ ਕਾਰਨ ਤਲਾਕ ਤੱਕ ਜਾ ਪਹੁੰਚਦੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਫਿਲਮਾਂ ਬਾਰੇ ਹੀ ਦੱਸਣ ਜਾ ਰਹੇ ਹਾਂ ਕਿ ਜਿਨਾਂ ਫਿਲਮਾਂ 'ਚ ਸਿਤਾਰਿਆਂ ਨੂੰ ਵਿਆਹ ਤੋਂ ਬਾਅਦ ਪਿਆਰ ਦੀ ਖਾਤਿਰ ਸੌਦਾ ਕਰਨਾ ਪਿਆ ਅਤੇ ਵਿਆਹੁਤਾ ਜ਼ਿੰਦਗੀ ਨੂੰ ਪਰਵਾਨ ਨਾ ਚੜਾ ਸਕੇ।
ਤਨੁ ਵੇਡਸ ਮਨੁ ਰਿਟਰਨਸ- ਬਾਲੀਵੁੱਡ ਅਭਿਨੇਤਰੀ ਕੰਗਨਾ ਰਣਾਵਤ ਦੀ ਫਿਲਮ 'ਤਨੁ ਵੇਡਸ ਮਨੁ ਰਿਟਰਨਸ' ਕੱਲ ਯਾਨੀ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ। ਇਸ ਫਿਲਮ 'ਚ ਕੰਗਨਾ ਅਤੇ ਆਰ. ਮਾਧਵਨ ਨੇ ਮੁੱਖ ਕਿਰਦਾਰ ਅਦਾ ਕੀਤੇ ਹਨ। ਇਸ ਫਿਲਮ 'ਚ ਕੰਗਨਾ ਨੇ ਆਰ. ਮਾਧਵਨ ਦੀ ਪਤਨੀ ਦਾ ਕਿਰਦਾਰ ਅਦਾ ਕੀਤਾ ਹੈ। ਕੰਗਨਾ ਅਤੇ ਮਾਧਵਨ 'ਚ ਵਿਆਹ ਤੋਂ ਬਾਅਦ ਕਈ ਮਤਭੇਦ ਹੋ ਜਾਂਦੇ ਹਨ, ਜਿਸ ਕਾਰਨ ਉਹ ਆਪਣੇ-ਆਪਣੇ ਰਸਤੇ ਵੱਖਰੇ ਕਰਨੇ ਤੈਅ ਕਰ ਲੈਂਦੇ ਹਨ।
ਰੱਬ ਨੇ ਬਣਾ ਦੀ ਜੋੜੀ- ਸਾਲ 2008 'ਚ ਰਿਲੀਜ਼ ਹੋਈ ਫਿਲਮ 'ਰੱਬ ਨੇ ਬਣਾ ਦੀ ਜੋੜੀ' 'ਚ ਅਨੁਸ਼ਕਾ ਸ਼ਰਮਾ ਨੇ ਤੰਨੀ ਨਾਂ ਦਾ ਕਿਰਦਾਰ ਅਦਾ ਕੀਤਾ ਸੀ ਅਤੇ ਸ਼ਾਹਰੁਖ ਖਾਨ ਨੇ ਸਰਕਾਰੀ ਅਧਿਕਾਰੀ ਸੁਰਿੰਦਰ ਸਾਹਨੀ ਦਾ ਰੋਲ ਅਦਾ ਕੀਤਾ ਸੀ। ਸ਼ਾਹਰੁਖ ਦੇ ਪਿਤਾ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਅਤੇ ਆਪਣੇ ਪਿਤਾ ਦੀ ਆਖਰੀ ਇੱਛਾ ਲਈ ਉਹ ਤੰਨੀ ਯਾਨੀ ਅਨੁਸ਼ਕਾ ਨੂੰ ਆਪਣੀ ਦੋਹਰੀ ਪਛਾਣ ਰਾਜ ਦੱਸ ਤੇ ਵਿਆਹ ਕਰਵਾਉਂਦਾ ਹੈ। ਇਸ ਤੋਂ ਬਾਅਦ ਉਹ ਹੌਲੀ-ਹੌਲੀ ਉਸ ਦੀਆਂ ਨਜ਼ਰਾਂ 'ਚ ਡਿੱਗ ਜਾਂਦਾ ਹੈ।
ਨਮਸਤੇ ਲੰਡਨ- ਇਸ ਫਿਲਮ 'ਚ ਕੈਟਰੀਨਾ ਕੈਫ ਨੇ ਜੈਸਮੀਤ ਨਾਂ ਦੀ ਲੜਕੀ ਦਾ ਕਿਰਦਾਰ ਅਦਾ ਕੀਤਾ ਹੈ। ਕੈਟਰੀਨਾ ਦਾ ਪਰਿਵਾਰ ਇਕ ਮਹੀਨੇ ਦੇ ਦੌਰੇ ਲਈ ਭਾਰਤ ਆਉਂਦਾ ਹੈ, ਜਿੱਥੇ ਉਸ ਨੂੰ ਅਰਜੁਨ ਯਾਨੀ ਅਕਸ਼ੈ ਕੁਮਾਰ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਪਰ ਉਹ ਮਨ੍ਹਾ ਕਰ ਦਿੰਦੀ ਹੈ ਹਾਲਾਂਕਿ ਉਹ ਉਸ ਨੂੰ ਪਿਆਰ ਵੀ ਕਰਦੀ ਹੁੰਦੀ ਹੈ। ਲੰਡਨ ਆਉਣ ਤੋਂ ਬਾਅਦ ਇਕ ਪੜੇ-ਲਿਖੇ ਅਤੇ ਚੰਗੇ ਵਪਾਰੀ ਨਾਲ ਵਿਆਹ ਕਰਨ ਦਾ ਫੈਸਲਾ ਹੁੰਦਾ ਹੈ। ਦੋਹਾਂ ਦੇ ਪਰਿਵਾਰ 'ਚ ਕੁਝ ਮਤਭੇਦ ਹੁੰਦੇ ਹਨ। ਅਕਸ਼ੈ, ਕੈਟਰੀਨਾ ਨਾਲ ਵਿਆਹ ਕਰਨ ਲਈ ਭਾਰਤ ਚਲਾ ਜਾਂਦਾ ਹੈ।
ਧੜਕਨ- ਫਿਲਮ 'ਧੜਕਨ' 'ਚ ਸ਼ਿਲਪਾ ਸ਼ੈੱਟੀ ਇਕ ਅਮੀਰ ਪਰਿਵਾਰ ਨਾਲ ਸੰਬੰਧ ਰੱਖਦੀ ਹੁੰਦੀ ਹੈ ਅਤੇ ਉਸ ਨੂੰ ਦੇਵ ਨਾਂ ਦੇ ਲੜਕੇ ਨਾਲ ਪਿਆਰ ਹੋ ਜਾਂਦਾ ਹੈ ਜੋ ਕਿ ਇਕ ਗਰੀਬ ਹੁੰਦਾ ਹੈ। ਸ਼ਿਲਪਾ ਦੇ ਪਰਿਵਾਰ ਵਾਲੇ ਰਾਮ ਯਾਨੀ ਅਕਸ਼ੈ ਕਾਮਰ ਨਾਲ ਉਸ ਦਾ ਵਿਆਹ ਕਰਵਾ ਦਿੰਦੇ ਹਨ। ਅਕਸ਼ੈ ਨਾਲ ਵਿਆਹ ਤੋਂ ਬਾਅਦ ਸ਼ਿਲਪਾ ਦਾ ਸੁਨੀਲ ਸ਼ੈੱਟੀ ਨਾਲ ਪਿਆਹ ਦਾ ਅੰਤ ਹੋ ਜਾਂਦਾ ਹੈ।
ਹਮ ਦਿਲ ਦੇ ਚੁੱਕੇ ਸਨਮ- ਇਸ ਫਿਲਮ 'ਚ ਐਸ਼ਵਰਿਆ ਰਾਏ ਅਤੇ ਸਲਮਾਨ ਖਾਨ ਦੀ ਜੋੜੀ ਕਾਫੀ ਪਸੰਦ ਕੀਤੀ ਗਈ ਸੀ। ਇਸ ਫਿਲਮ 'ਚ ਐਸ਼ਵਰਿਆ ਨੇ ਨੰਦਿਨੀ ਨਾਂ ਦੀ ਲੜਕੀ ਦਾ ਕਿਰਦਾਰ ਅਦਾ ਕੀਤਾ ਸੀ। ਜਦੋਂ ਨੰਦਿਨੀ ਦੇ ਪਰਿਵਾਰ ਵਾਲਿਆਂ ਨੂੰ ਉਸ ਦੇ ਪਿਆਰ ਦਾ ਪਤਾ ਲੱਗਦਾ ਹੈ ਕਿ ਤਾਂ ਉਸ ਦਾ ਵਿਆਹ ਅਜੈ ਦੇਵਗਨ ਨਾਲ ਕਰ ਦਿੱਤਾ ਜਾਂਦਾ ਹੈ। ਵਿਆਹ ਤੋਂ ਬਾਅਦ ਐਸ਼ ਦਾ ਪਤੀ ਉਸ ਦੇ ਪਿਆਰ ਨਾਲ ਮਿਲਵਾਉਣ ਦੀ ਸੋਚਦਾ ਹੈ ਪਰ ਹੌਲੀ-ਹੌਲੀ ਐਸ਼ਵਰਿਆ ਅਜੈ ਨਾਲ ਪਿਆਰ ਕਰਨ ਲੱਗ ਜਾਂਦੀ ਹੈ।
ਦਮ ਲਗਾ ਕੇ ਹਈਸ਼ਾ- ਇਸ ਫਿਲਮ 'ਚ ਆਯੁਸ਼ਮਾਨ ਖੁਰਾਨਾ ਦਾ ਸੁਪਨਾ ਇਕ ਸੋਹਣੀ ਜਿਹੀ ਲੜਕੀ ਨਾਲ ਵਿਆਹ ਕਰਵਾਉਣ ਦਾ ਹੁੰਦਾ ਹੈ ਪਰ ਆਪਣੀ ਪਰਿਵਾਰ ਦੀ ਖਾਤਿਰ ਉਹ ਇਕ ਅਜਿਹੀ ਲੜਕੀ ਨਾਲ ਵਿਆਹ ਕਰਵਾਉਂਦਾ ਹੈ ਜੋ ਕਿ ਕਾਫੀ ਮੋਟੀ ਹੁੰਦੀ ਹੈ। ਵਿਆਹ ਤੋਂ ਬਾਅਦ ਇਨ੍ਹਾਂ ਦੋਹਾਂ 'ਚ ਤਕਰਾਰ ਹੀ ਰਹਿੰਦੀ ਹੈ। ਇਹ ਤਕਰਾਰ ਤਲਾਕ ਤੱਕ ਪਹੁੰਚਦੀ ਹੈ ਪਰ ਅਦਾਲਤ ਉਨ੍ਹਾਂ ਦੋਹਾਂ ਨੂੰ 6 ਮਹੀਨਿਆਂ ਦਾ ਸਮਾਂ ਦਿੰਦੀ ਹੈ। ਇਨ੍ਹਾਂ 6 ਮਹੀਨਿਆਂ 'ਚ ਦੋਹਾਂ ਦੀ ਜ਼ਿੰਦਗੀ 'ਚ ਕਾਫੀ ਬਦਲਾਅ ਆ ਜਾਂਦਾ ਹੈ।
ਤੁਹਾਡੀਆਂ ਪਸੰਦੀਦਾ ਅਭਿਨੇਤਰੀਆਂ ਪਹਿਲਾਂ ਦਿਖਦੀਆਂ ਸਨ ਕੁਝ ਅਜਿਹੀਆਂ (ਦੇਖੋ ਤਸਵੀਰਾਂ)
NEXT STORY