ਮੁੰਬਈ- ਬਾਲੀਵੁੱਡ 'ਚ ਕਈ ਅਭਿਨੇਤਰੀਆਂ ਅਜਿਹੀਆਂ ਹਨ, ਜਿਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਡਲਿੰਗ ਰਾਹੀਂ ਕੀਤੀ ਹੈ। ਮਾਡਲਿੰਗ ਦੀ ਦੁਨੀਆ 'ਚ ਪਛਾਣ ਬਣਾਉਣ ਤੋਂ ਬਾਅਦ ਇਨ੍ਹਾਂ ਮਸ਼ਹੂਰ ਅਭਿਨੇਤਰੀਆਂ ਨੇ ਫਿਲਮਾਂ 'ਚ ਐਂਟਰੀ ਕੀਤੀ। ਇਨ੍ਹਾਂ ਅਭਿਨੇਤਰੀਆਂ ਦੀ ਅੱਜ ਦੀ ਲੁੱਕ ਅਤੇ ਮਾਡਲਿੰਗ ਦੇ ਦਿਨਾਂ ਦੀ ਲੁੱਕ 'ਚ ਕਾਫੀ ਬਦਲਾਅ ਹੈ। ਜਿਵੇਂ ਦੀਆਂ ਉਹ ਅੱਜ ਦਿਖੀਆਂ ਹਨ ਕੁਝ ਸਾਲ ਪਹਿਲਾਂ ਉਹ ਅਜਿਹੀਆਂ ਨਹੀਂ ਦਿਖਦੀਆਂ ਸਨ। ਫਿਲਮਾਂ 'ਚ ਕੰਮ ਕਰਕੇ ਉਨ੍ਹਾਂ ਦੀ ਲੁੱਕ 'ਚ ਕਾਫੀ ਬਦਲਾਅ ਆ ਗਿਆ ਹੈ। ਉਨ੍ਹਾਂ ਦੇ ਚਿਹਰੇ ਦੀ ਚਮਕ ਹੋਰ ਵੀ ਵੱਧ ਗਈ ਹੈ। ਸਮੇਂ ਦੇ ਨਾਲ-ਨਾਲ ਇਹ ਜ਼ਿਆਦਾ ਸਟਾਈਲਿਸ਼ ਅਤੇ ਗਲੈਮਰਸ ਹੋ ਗਈਆਂ ਹਨ। ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕੁਝ ਮਸ਼ਹੂਰ ਅਭਿਨੇਤਰੀਆਂ ਦੀਆਂ ਮਾਡਲਿੰਗ ਦੇ ਦਿਨਾਂ ਦੀਆਂ ਤਸਵੀਰਾਂ। ਸਾਲ 1994 'ਚ ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਭਾਵੇਂ 41 ਸਾਲ ਦੀ ਹੋ ਗਈ ਹੈ ਪਰ ਅੱਜ ਵੀ ਉਸ ਦੇ ਚਿਹਰੇ ਦੀ ਚਮਕ ਬਰਕਰਾਰ ਹੈ। ਉਂਝ ਮਾਡਲਿੰਗ ਦੇ ਦਿਨਾਂ 'ਚ ਉਹ ਕਾਫੀ ਵੱਖ ਦਿਖਦੀ ਸੀ। ਐਸ਼ਵਰਿਆ ਦੇ ਨਾਲ ਹੀ ਕਈ ਹੋਰ ਵੀ ਅਭਿਨੇਤਰੀਆਂ ਹਨ ਜੋ ਮਾਡਲਿੰਗ ਦੇ ਦਿਨਾਂ 'ਚ ਕਾਫੀ ਵੱਖਰੀਆਂ ਦਿਖਦੀਆਂ ਸਨ। ਇਨ੍ਹਾਂ ਨੂੰ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ।
ਸੈਕਸ ਕਾਮੇਡੀ ਫਿਲਮ 'ਚ ਹੁਸਨ ਦਾ ਤੜਕਾ ਲਗਾਏਗੀ ਹੌਟ ਸਨਾ ਖਾਨ! (ਦੇਖੋ ਤਸਵੀਰਾਂ)
NEXT STORY