ਜਿੱਥੇ ਅੱਗਾਂ ਲੱਗਣ ਬਾਣੀ ਨੂੰ।
ਜਿੱਥੇ ਲੋਕੀ ਤਰਸਣ ਪਾਣੀ ਨੂੰ।
ਜਿੱਥੇ ਲੋਕੀ ਰੋਲਣ ਮਾਂ ਸਿਆਣੀ ਨੂੰ।
ਸਾਂਭ ਸਾਂਭ ਰੱਖਣ ਵਹੁਟੀ ਰਾਣੀ ਨੂੰ।
ਮੈਂ ਉਸ ਦੇਸ਼ ਦਾ ਵਾਸੀ ਹਾਂ।
ਜਿੱਥੇ ਨਵਜੰਮੀਆ ਲੱਭਣ ਕੂੜੇ ਚੋਂ।
ਜਿੱਥੇ ਰੋਟੀਆ ਪੱਕਣ ਛੂੜੇ ਤੋਂ।
ਜਿੱਥੇ ਬੱਚੇ ਵੱਧ-ਵੱਧ ਪੈਂਦੇ ਘੂਰੇ ਤੋਂ।
ਜਿੱਥੇ ਸੱਚ ਬੱਕਦੇ ਨਹੀ ਬਿਨਾਂ ਪੁਲਿਸ ਦੇ ਨੂੜੇ ਤੋਂ।
ਮੈਂ ਉਸ ਦੇਸ਼ ਦਾ ਵਾਸੀ ਹਾਂ
ਜਿੱਥੇ ਰੱਜੇ-ਰੱਜਦੇ ਫਿਰਦੇ ਨੇ ।
ਜਿੱਥੇ ਭੁੱਖੇ ਮਰਦੇ ਫਿਰਦੇ ਨੇ।
ਜਿੱਥੇ ਕਿਸਾਨ ਖੁਦਖੁਸ਼ੀਆਂ ਕਰਦੇ ਨੇ।
ਜਿੱਥੇ ਸੱਚੇ ਹੀ ਅਕਸਰ ਹਰਦੇ ਨੇ।
ਮੈਂ ਉਸ ਦੇਸ਼ ਦਾ ਵਾਸੀ ਹਾਂ
ਜਿੱਥੇ ਨਸੇ ਖਵਾਕੇ ਉਡਾਉਦੇਂ ਅੱਜ ਕੱਲ ਜਨੌਰ ਨੇ।
ਜਿੱਥੇ ਗੱਭਰੂ ਪੱਟ ਤੇ ਨਵੇਂ western ਦੌਰ ਨੇ।
ਜਿੱਥੇ ਲਾਲ ਨੀਲੀਆਂ ਬੱਤੀਆਂ ਵਾਲੇ ਚੌਰ ਨੇ।
ਜਿੱਥੇ ਦੁਸ਼ਮਨ ਆਪਣੇ ਨੇ ਨਾ ਕੋਈ ਹੋਰ ਨੇ।
ਮੈਂ ਉਸ ਦੇਸ਼ ਦਾ ਵਾਸੀ ਹਾਂ।
ਜਿੱਥੇ ਹੱਦੋਂ ਵੱਧ ਕੇ ਬੇਰੁਜ਼ਗਾਰੀ ਏ।
ਜਿੱਥੇ ਨਿੱਤ ਉੱਠਦੀ ਨਵੀਂ ਬਿਮਾਰੀ ਏ।
ਜਿੱਥੇ ਲੋਕਾਂ ਵਿੱਚ ਅਗਿਆਨਤਾ ਤੋਂ ਘੱਟ ਹੁਸ਼ਿਆਰੀ ਏ।
ਜਿੱਥੇ ਕਿਸਮਤ ਲੋਕਾਂ ਦੀ ਆਪਣਿਆਂ ਹੱਥੋਂ ਹਾਰੀ ਏ।
ਮੈਂ ਉਸ ਦੇਸ਼ ਦਾ ਵਾਸੀ ਹਾਂ
ਜਿੱਥੇ ਜੰਗ ਲੱਗ ਗਈ ਏ ਨਵੇਂ ਇਰਾਦਿਆਂ ਨੂੰ।
ਜਿੱਥੇ ਲੋਕੀ ਪੂਜਣ ਮੂਰਤੀਆਂ ਜਾ ਫਿਰ ਬਾਬਿਆਂ ਨੂੰ।
ਜਿੱਥੇ ਨਿੱਤ ਹੋ ਰਹੇ ਪਾਖੰਡਾਂ ਦੀ ਭਰਮਾਰ ਏ।
ਜਿੱਥੇ ਮਤਲਬ ਕੱਢ ਕੇ ਨਾ ਲੈਂਦਾ ਕੇਈ ਸਾਰ ਏ।
ਮੈਂ ਉਸ ਦੇਸ਼ ਦਾ ਵਾਸੀ ਹਾਂ
ਜਿੱਥੇ ਸਾਹ ਆਵੇ ਦਰਖਤਾਂ ਨੂੰ ਵੱਢਿਆਂ ਤੋਂ ।
ਜਿੱਥੇ ਪਿਆਸ ਬੁੱਝਦੀ ਏ ਨਲ ਖੁੱਲਾ ਛੱਡਿਆਂ ਤੋਂ।
ਵਾਹ ਬਈ ਨਵੇਂ ਅਬਦਾਲੀ ਦੀਆਂ ਸਰਕਾਰਾਂ ਦੇ।
ਜਿੱਥੇ ਇੱਜ਼ਤ ਰੁਲਦੀ ਏ ਸ਼ਰੇਆਮ ਵਿੱਚ ਬਿਜਾਰਾ ਦੇ।
ਮੈਂ ਉਸ ਦੇਸ਼ ਦਾ ਵਾਸੀ ਹਾਂ।
ਇਨਸਾਨ ਬਣਿਆ ਸ਼ੇਤਾਨ...
NEXT STORY