ਕਲਯੁੱਗ ਹੁਣ ਪੈਰਾ ਤੇ ਖੜ ਗਿਆ,
ਹੰਕਾਰ ਦੀ ਯੋਵਨ ਰੁੱਤੇ ਕੜ ਗਿਆ!
ਸੱਚ ਦਾ ਚਾਣਨ ਮਿਟ ਗਿਆ ਜੱਗ ਤੋਂ,
ਝੂਠ ਦਾ ਸੂਰਜ ਸਿਖਰ ਤੇ ਚੜ ਗਿਆ!
ਇਮਾਨਦਾਰੀ ਦੇ ਜੋਗੀ ਮਰ ਗਏ,
ਬੇਈਮਾਨੀ ਦਾ ਸੱਪ ਨਸ-ਨਸ ਲੜ ਗਿਆ!
ਰੱਬ ਦੇ ਘਰ ਕਰੇ ਪੁੱਠੇ ਕਾਰੇ,
ਇਨਸਾਨਾਂ ਅੰਦਰ ਸ਼ੇਤਾਨ ਵੜ ਗਿਆ !
ਬਿੱਟੂ ਰੱਬ ਦੇ ਵੀ ਹੁਣ ਹੋਸਲੇ ਟੁੱਟੇ,
ਹਥਿਆਰ ਸੁੱਟ ਹੱਥ ਖੜੇ ਕਰ ਗਿਆ !
ਸਦਰਪੁਰੀਆ