ਜਲੰਧਰ-ਮਾਪੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਲੱਖਾਂ ਤੰਗੀਆਂ ਕੱਟਦੇ ਉਫ ਨਹੀਂ ਕਰਦੇ ਅਤੇ ਜਦੋਂ ਬੱਚੇ ਮਾਪਿਆਂ ਦੀਆਂ ਅੱਖਾਂ 'ਚ ਸੰਜੋਏ ਸੁਪਨਿਆਂ ਨੂੰ ਚਾਰ ਚੰਨ ਲਾਉਂਦੇ ਹਨ ਤਾਂ ਉਨ੍ਹਾਂ ਨੂੰ ਸਭ ਦੁੱਖ ਭੁੱਲ ਜਾਂਦੇ ਹਨ। ਜਲੰਧਰ ਦੇ ਮੁੰਡੇ ਨੇ ਵੀ ਆਪਣੀ ਗਰੀਬਣੀ ਮਾਂ ਦੇ ਸੁਪਨਿਆਂ ਨੂੰ ਪੂਰਾ ਕਰ ਦਿਖਾਇਆ ਹੈ।
ਸ਼ਹਿਰ 'ਚ ਰਹਿਣ ਵਾਲੇ ਲਵਪ੍ਰੀਤ ਦੀ ਮਾਂ ਪਰਮਿੰਦਰ ਕੌਰ ਜਿਸ ਸਕੂਲ 'ਚ ਚਪੜਾਸੀ ਸੀ, ਉਸੇ ਸਕੂਲ 'ਚ ਪੜ੍ਹ ਕੇ ਲਵਪ੍ਰੀਤ ਨੇ 12ਵੀਂ ਜਮਾਤ 'ਚੋਂ 89.8 ਫੀਸਦੀ ਨੰਬਰ ਲੈ ਕੇ ਮਾਂ ਦਾ ਸਿਰ ਉੱਚਾ ਕਰ ਦਿੱਤਾ। ਲਵਪ੍ਰੀਤ ਆਪਣੀ ਮਾਂ ਨਾਲ ਨਿਊ ਆਨੰਦ ਨਗਰ 'ਚ ਰਹਿੰਦਾ ਹੈ।
ਲਵਪ੍ਰੀਤ ਦੇ ਪਿਤਾ ਦੀ 2007 'ਚ ਮੌਤ ਹੋ ਗਈ ਸੀ ਅਤੇ ਮਾਂ ਇਕ ਸਕੂਲ 'ਚ ਚਪੜਾਸੀ ਦਾ ਕੰਮ ਕਰਕੇ ਘਰ ਦਾ ਖਰਚਾ ਚਲਾਉਂਦੀ ਸੀ। ਉਸੇ ਸਕੂਲ 'ਚ ਉਸ ਦੇ ਬੇਟੇ ਨੇ ਹੁਣ ਟਾਪਰ ਲਿਸਟ 'ਚ ਜਗ੍ਹਾ ਬਣਾ ਲਈ ਹੈ। 12ਵੀਂ ਜਮਾਤ ਦੀ ਕਾਮਰਸ ਸਟਰੀਮ 'ਚ ਲਵਪ੍ਰੀਤ ਨੇ 89.8 ਨੰਬਰ ਹਾਸਲ ਕੀਤੇ। ਫਿਲਹਾਲ ਲਵਪ੍ਰੀਤ ਦਾ ਕਹਿਣਾ ਹੈ ਕਿ ਉਹ ਜਲਦੀ ਤੋਂ ਜਲਦੀ ਪੜ੍ਹਾਈ ਕਰਕੇ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਚਾਹੁੰਦਾ ਹੈ।
ਸਰਵਿਸ ਲੇਨ ਲਈ ਇਕੱਠਾ ਕੀਤਾ ਫੰਡ ਸੌਂਪਿਆ ਡੀ.ਸੀ. ਨੂੰ, ਛੇਤੀ ਕੰਮ ਨਾ ਹੋਣ 'ਤੇ ਆਤਮ-ਹੱਤਿਆ ਦੀ ਚਿਤਾਵਨੀ
NEXT STORY