ਅੱਜ ਦੇ ਸਮੇਂ ਵਿੱਚ ਦਿਨੋ-ਦਿਨ ਵੱਧ ਰਹੇ ਨੈੱਟਵਰਕ ਦੀਆਂ ਤਾਰਾਂ ਅਤੇ ਕੇਬਲ ਨਾਲ ਸੜਕਾਂ ਦੇ ਆਲੇ-ਦੁਆਲੇ ਦੀਆਂ ਖਾਲੀਆਂ ਨਿੱਤ ਨਵੇਂ ਹਾਦਸਿਆਂ ਦਾ ਕਾਰਨ ਬਣ ਕੇ ਮੌਤ ਦਾ ਕਾਰਨ ਬਣ ਰਹੀਆਂ ਹਨ। ਇਹ ਤਾਰਾਂ ਵਾਲੇ ਠੇਕੇਦਾਰ ਪਿੰਡਾਂ, ਸ਼ਹਿਰਾਂ ਦੀਆਂ ਗਲੀਆਂ ਅਤੇ ਸੜਕਾਂ ਦੇ ਕੰਢੇ 5-6 ਫੁੱਟ ਡੂੰਘੀ ਖਾਈ ਪੁੱਟ ਕੇ ਤਾਰਾਂ ਦੱਬ ਕੇ ਥੋੜੀ ਮੋਟੀ ਮਿੱਟੀ ਪਾ ਕੇ ਆਪਣਾ ਪੱਲਾ ਬੋਚ ਕੇ ਚਲੇ ਜਾਦੇ ਹਨ। ਬਾਅਦ ਵਿੱਚ ਇਹ ਘੱਟ ਮਿੱਟੀ ਮੀਂਹ ਨਾਲ ਹੌਲੀ-ਹੌਲੀ ਦੱਬ ਕੇ ਥੱਲੇ ਬਹਿ ਜਾਦੀ ਹੈ ਅਤੇ ਕਿਸੇ ਆਵਾਜਾਈ ਵਾਲੇ ਨੂੰ ਉੱਪਰੋਂ ਬਿਲਕੁਲ ਨਹੀ ਪਤਾਂ ਚਲਦਾ ਕਿ ਸੜਕ ਦੇ ਲਾਗੇ ਖਾਈ ਪੁੱਟੀ ਹੋਈ ਹੈ।
ਇਸ ਤਰ੍ਹਾਂ ਮੋਟਰਸਾਈਕਲ , ਬੱਸਾਂ, ਗੱਡੀਆਂ ਵਾਲਿਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ।
ਇਸ ਤਰ੍ਹਾਂ ਭਾਰੀ ਵਾਹਨ ਜਿਵੇਂ ਕਿ ਫਸਲਾਂ ਦੀਆਂ ਭਾਰੀਆ ਟਰਾਲੀਆਂ ਬਜਰੀ, ਬਰੇਤੀ ਆਦਿ ਦੇ ਭਰੇ ਟਰੇਕ, ਟਰਾਲੇ ਇਨ੍ਹਾਂ ਟੋਏ ਅਤੇ ਖਾਈਆਂ ਵਿੱਚ ਡਿੱਗ ਕੇ ਕਈ ਵਾਰ ਤਾਂ ਪਲਟ ਜਾਦੇ ਹਨ। ਉਨ੍ਹਾਂ ਗੱਡੀਆਂ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਅਤੇ ਮਾਲ ਦੀ ਭਰਾਈ ਦੁਆਰਾ ਕਰਨੀ ਪੈਦੀ ਹੈ ਅਤੇ ਮਾਲ ਸਮੇ ਸਿਰ ਨਹੀ ਪਹੁੰਚਦਾ ਤੇ ਸੜਕਾਂ ਤੇ ਜਾਮ੍ਹ ਲੱਗ ਜਾਦਾ ਹੈ। ਉਂਝ ਤਾਂ ਆਖਬਾਰਾਂ ਵਿੱਚ ਵੀ ਇਨ੍ਹਾਂ ਖਾਈਆਂ ਦੀਆ ਬਹੁਤ ਕਬਰਾਂ ਲਗਦੀਆ ਹਨ ਪਰ ਇਨ੍ਹਾਂ ਤਾਰਾਂ ਅਤੇ ਠੇਕੇਦਾਰਾਂ ਦੇ ਕੰਨ੍ਹਾਂ ਤੇ ਜੂੰ ਨਹੀ ਸਰਕਦੀ।ਥੋੜੇ ਸਮੇ ਬਆਦ ਹੀ ਕੋਈ ਨਾ ਕੋਈ ਨਵੀਂ ਕੰਪਨੀ ਦੀਆਂ ਤਾਰਾਂ ਦਾ ਠੇਕੇਦਾਰ ਆ ਜਾਦਾ ਹੈ ਅਤੇ ਖਾਈ ਪੁੱਟ ਕੇ ਤਾਰ ਦੱਬ ਕੇ ਚਲਾ ਜਾਦਾ ਹੈ। ਪੁੱਛਣ ਤੇ ਕਹਿੰਦਾ ਹੈ ਕਿ ਇਹ ਤਾਰ ਤਾਂ ਨਵੀਂ ਕੰਪਨੀ ਦੀ ਤਾਰ ਹੈ ।
ਕੁਝ ਤਾ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਆਲੇ-ਦੁਆਲੇ ਦੀਆਂ ਖਾਈਆਂ ਅਤੇ ਟੋਇਆ ਨੂੰ ਚੰਗੀ ਤਰਾਂ ਭਰ ਕੇ ਸਾਫ ਕਰਕੇ ਸੜਕ ਦੀ ਸਾਇਡ ਮਜਬੂਤ ਕੀਤੀ ਜਾਵੇ ਤਾਂ ਜੋਕਿ ਆਉਣ ਜਾਣ ਵਾਲੇ ਨੂੰ ਕੋਈ ਵੀ ਮੁਸ਼ਕਲ ਨਾ ਆਵੇ ।ਇਸ ਲਈ ਆਮ ਲੋਕ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਖਾਈਆਂ ਪ੍ਰਤੀ ਜਾਗਰੂਕ ਹੋਣ ਅਤੇ ਠੇਕੇਦਾਰਾਂ ਨੂੰ ਸੁਚੇਤ ਕੀਤਾ ਜਾਵੇ ਤਾਂ ਜੋ ਇਨ੍ਹਾਂ ਖਾਈਆਂ ਨਾਲ ਹੋਣ ਵਾਲੇ ਸੜਕ ਹਾਦਸੇ ਘਟ ਜਾਣ ।
ਚਮਕੌਰ ਸਿੰਘ ਸੰਧੂ
ਕਿਸਨਗੜ੍ਹ ਫਰਵਾਹੀ
ਘੜ ਕੇ ਰੱਖੇ ਡੇਰੇ....
NEXT STORY