ਘੜ•ਕੇ ਰੱਖੇ ਡੇਰੇ ਪੱਥਰ।
ਪੂਜਣ ਸ਼ਾਮ ਸਵੇਰੇ ਪੱਥਰ।
ਜਿਸ ਨੂੰ ਸ਼ਰਧਾ ਓਹੀ ਪੂਜੇ,
ਲੁੱਟਣ ਖੂਬ ਲੁਟੇਰੇ ਪੱਥਰ।
ਕੀਮਤ ਨੀ ਹਰ ਇੱਕ ਦੀ ਪੈਂਦੀ,
ਰੁਲਦੇ ਫਿਰਨ ਬਥੇਰੇ ਪੱਥਰ।
ਜਾਨ ਤਲੀ ਤੇ ਜੋ ਧਰਦੇ ਨੇ,
ਹੋਣ ਉਨ੍ਹਾਂ ਦੇ ਜ਼ੇਰੇ ਪੱਥਰ।
ਹੀਰਾ ਉਸ ਨੂੰ ਕਹਿ ਦਿੰਦੇ ਨੇ,
ਚਮਕੇ ਵਿਚ ਜੋ ਹਨ੍ਹੇਰੇ ਪੱਥਰ।
ਧੂਣੇ ਉੱਤੇ ਬੈਠਾ ਬਾਬਾ,
ਮਾਲਾ ਵਿੱਚ ਪਾ ਫੇਰੇ ਪੱਥਰ।
ਨਾਗ ਮਣੀ ਦੱਸਦੇ ਨੇ 'ਲੋਟੇ',
ਚੁੱਕੀ ਫਿਰਨ ਸਪੇਰੇ ਪੱਥਰ।
ਸੁਖਵਿੰਦਰ ਸਿੰਘ ਲੋਟੇ
ਇਕ ਕੱਪ ਚਾਹ ਦਾ ਪੀ ਕੇ ਵਿਆਹ ਲਈ ਕੀਤੀ ਹਾਂ, ਪੜੋ ਪੂਰੀ ਕਹਾਣੀ
NEXT STORY