ਹਰ ਕੁੜੀ ਚਿੜੀ ਨਹੀਂ ਹੁੰਦੀ
ਕਿਸੇ ਨੇ ਸੱਚ ਹੀ ਆਖਿਆ
ਕੁੜੀਆਂ ਤਾਂ ਚਿੜੀਆਂ ਹੁੰਦੀਆਂ ਨੇ
ਨਿਰੀਆਂ ਚਿੜੀਆਂ
ਜਿਹੜੀਆਂ ਕਿ
ਇਕ ਨਾ ਇਕ ਦਿਨ
ਉੱਡ ਹੀ ਜਾਂਦੀਆਂ ਨੇ
ਪੇਕਿਆਂ ਦੇ ਆਲਣੇ 'ਚੋਂ
ਸਹੁਰਿਆਂ ਦੇ ਆਲਣੇ ਵਲ...
ਜੀ ਹਾਂ
ਕੁੜੀਆਂ ਤਾਂ
ਸੱਚ-ਮੁੱਚ ਚਿੜੀਆਂ ਹੁੰਦੀਆਂ ਨੇ
ਨਿਰੀਆਂ ਚਿੜੀਆਂ
ਕੁਝ ਉਹ ਚਿੜੀਆਂ
ਜੋ ਉੱਡਣਾ ਜਾਣਦੀਆਂ ਨੇ
ਤੇ ਚਾਵਾਂ ਦੇ ਅੰਬਰਾਂ ਵਿੱਚ
ਖਸ਼ੀਆਂ ਦੀ ਉਡਾਰੀ ਭਰਦੀਆਂ ਨੇ
ਤੇ ਜਾ ਪਨਾਹ ਲੈਂਦੀਆਂ ਨੇ
ਆਪਣੇ ਮਨ ਪਸੰਦ ਆਲਣੇ ਵਿੱਚ
ਤੇ ਕੁਝ ਚਿੜੀਆਂ
ਉਹ ਹੁੰਦੀਆਂ ਨੇ
ਜੋ ਉੱਡਣਾ ਤਾਂ ਜਾਣਦੀਆਂ ਨੇ
ਪਰ ਉੱਡ ਨਹੀਂ ਸਕਦੀਆਂ
ਕਿਉਂਕਿ ਮਜਬੂਰੀ ਦੀ ਦਾਤੀ
ਉਨ੍ਹਾਂ ਦੇ ਖੰਭ ਕੁਤਰ ਦਿੰਦੀ ਹੈ
ਮਜ਼ਬੂਰੀ ਨਾਂ ਦੀ
ਇਹ ਦਾਤੀ
ਮੇਰੇ ਪਿੰਡ ਦੀ
ਬਦਨਸੀਬ ਕੁੜੀ
ਪਾਲੀ ਦੀਆਂ ਸੱਧਰਾਂ ਦੀਆਂ
ਜੜਾਂ ਵਿੱਚ ਵੀ ਪੈ ਚੁੱਕੀ ਹੈ
ਪਾਲੀ ਉਦੋਂ ਮਸਾਂ
ਪੰਜ ਕੁ ਵਰਿਆਂ ਦੀ ਹੋਵੇਗੀ
ਜਦੋਂ ਉਸ ਦੀ ਮਾਂ
ਆਪਣੇ ਮੰਜੇ ਵਾਲੀ
ਅੱਧੀ ਥਾਂ ਵੀ
ਪਾਲੀ ਦੇ ਨਾਂ
ਕਰ ਗਈ ਸੀ
ਕਈ ਵਰੇ ਤਾਂ
ਪਾਲੀ ਇਸੇ ਭੁਲੇਖੇ ਵਿੱਚ ਰਹੀ
ਕਿ ਜਾਂ ਤਾਂ
ਮੇਰੀ ਮਾਂ
ਮੇਰੇ ਨਾਨਕੇ ਘਰ
ਮੇਰੇ ਜੰਟੇ ਮਾਮੇ ਕੋਲ
ਗਈ ਹੋਈ ਹੈ
ਤੇ ਜਾਂ ਫਿਰ
ਉਸ ਨੂੰ ਕੋਈ
ਕੋਕੋ ਲੈ ਗਈ
ਪਰ
ਜਿਉਂ-ਜਿਉਂ
ਪਾਲੀ ਵੱਡੀ ਹੋਈ
ਤਾਂ ਉਸ ਨੂੰ
ਕੋਕੋ ਤੇ ਮੌਤ ਵਿੱਚ
ਫ਼ਰਕ ਨਜ਼ਰ ਆਉਣ ਲੱਗਾ
ਬੇਸਮਝੀ ਵਿੱਚ
ਪਾਲੀ ਤਾਂ
ਆਪਣੀ ਮਾਂ ਦਾ
ਇਹ ਵਿਛੋੜਾ ਸਹਾਰ ਗਈ
ਪਰ ਉਸਦਾ ਵੱਡਾ ਭਰਾ ਕੰਮਾ
ਜੋ ਕਿ ਉਦੋਂ
ਪੰਦਰਾਂ/ਸੋਲਾਂ ਵਰਿਆਂ ਦਾ ਸੀ
ਕਿਸੇ ਜਗਾੜੀ ਟਰੱਕ ਡਰਾਈਵਰ ਦੇ
ਧੱਕੇ ਚੜ•ਕੇ
ਕਿਸੇ ਵਧੀਆ ਕੰਮ ਦੀ
ਤਲਾਸ਼ ਵਿੱਚ ਮਹਾਰਾਸ਼ਟਰ ਚਲਾ ਗਿਆ ਸੀ
ਤੇ ਜਿਸ ਦਾ ਕਿ
ਹਾਲੇ ਤੱਕ
ਕੋਈ ਥਹੁ ਪਤਾ ਨਹੀਂ ਲੱਗਿਆ
ਤੇ ਰਹਿ ਗਿਆ
ਉਸ ਦਾ ਬਾਪ
ਜਿਊਣਾ
ਜੋ ਕਿ
ਸ਼ੇਰੇ ਸਰਪੰਚ ਨਾਲ
ਸੀਰੀ ਰਲ਼ਿਆ ਹੋਇਆ ਸੀ
ਟੱਬਰ ਦੇ ਖਿੰਡ ਜਾਣ ਤੋਂ ਬਾਅਦ
ਉਹ ਵੀ
ਆਪਣੇ ਦਿਮਾਗ਼ ਦਾ
ਸੰਤੁਲਿਨ ਗਵਾ ਬੈਠਾ....
ਜਿਸ ਦੇ ਕਾਰਨ
ਉਸ ਦਾ ਸੱਜਾ ਹੱਥ
ਟੋਕੇ ਵਾਲੀ
ਮਸ਼ੀਨ ਦੀ ਭੇਟੇ
ਚੜ•ਚੁੱਕਾ ਹੈ
ਤੇ ਹੁਣ
ਥੱਕ ਹਾਰ ਕੇ ਜਿਊਣੇ ਨੇ
ਆਪਣੇ ਘਰ ਹੀ
ਪੱਕਾ ਡੇਰਾ ਲਾ ਲਿਆ ਹੈ
ਪਾਲੀ ਦੀ ਉਮਰ
ਹੁਣ ਪੈਂਤੀਆਂ ਤੋਂ
ਟੱਪ ਚੁੱਕੀ ਹੈ
ਪਰ ਰਿਸ਼ਤਾ ਆਉਂਦਾ ਏ
ਤੇ ਮੁੜ ਜਾਂਦਾ ਹੈ
ਕਿਉਂਕਿ ਹੁਣ ਘਰ ਵਿਚ
ਕੋਈ ਵੀ ਨਹੀਂ
ਜੋ ਪਾਲੀ
ਲਈ ਦਾਜ ਇਕੱਠਾ
ਕਰ ਸਕੇ
ਹੁਣ ਤਾਂ ਬੇਵਸ
ਕੰਮਾਂ ਕਾਰਾਂ ਤੋਂ ਵਿਹਲੀ ਹੋ ਕੇ
ਪਾਲੀ
ਜੇ ਕੁਝ ਇਕੱਠਾ ਕਰਦੀ ਏ
ਤਾਂ ਕਰਦੀ ਏ
ਆਪਣੇ ਬਿਖਰ ਚੁੱਕੇ ਚਾਵਾਂ ਨੂੰ
ਟੋਟੇ-ਟੋਟੇ ਹੋਈਆਂ ਸੱਧਰਾਂ ਨੂੰ
ਮਰ ਚੁੱਕੇ ਸੁਪਨਿਆਂ ਨੂੰ...
ਕਾਲਾ
ਰਸਤਾ ਰੋਕੋ ਅੰਦੋਲਨ ਕਿੰਨੇ ਕੁ ਸਾਰਥਕ?
NEXT STORY