ਮੁੰਬਈ- ਚੈਨਲ ਲਾਈਫ ਓਕੇ 'ਤੇ ਦਿਖਾਇਆ ਜਾਣ ਵਾਲਾ ਸੀਰੀਅਲ 'ਦੇਵੋਂ ਕੇ ਦੇਵ ਮਹਾਦੇਵ' ਹੁਣ ਤੱਕ ਘਰ-ਘਰ 'ਚ ਲੋਕ ਪ੍ਰਸਿੱਧ ਹੋ ਚੁੱਕਾ ਹੈ। ਇਹ ਤਾਂ ਸਾਰੇ ਹੀ ਜਾਣਦੇ ਹਨ ਕਿ ਟੀਵੀ ਸੀਰੀਅਲਸ 'ਚ ਅਜਬ-ਗਜ਼ਬ ਚਮਤਕਾਰ ਹੁੰਦੇ ਰਹਿੰਦੇ ਹਨ ਪਰ ਇਸ ਸੀਰੀਅਲ 'ਮਹਾਦੇਵ' 'ਚ ਇਕ ਵੱਖਰਾ ਹੀ ਚਮਤਕਾਰ ਦੇਖਣ ਨੂੰ ਮਿਲਿਆ। ਇਸ ਸੀਰੀਅਲ 'ਚ ਪਾਰਵਤੀ ਦੇ ਕਿਰਦਾਰਾਂ 'ਚ ਕੋਈ ਵੀ ਅਭਿਨੇਤਰੀ ਸਾਲ ਤੋਂ ਵੱਧ ਨਹੀਂ ਦਿਖੀ ਹੈ। ਇਸ ਸੀਰੀਅਲ 'ਚ ਪਾਰਵਤੀ ਦੇ ਚਿਹਰੇ ਬਦਲਦੇ ਦਿਖਾਈ ਦਿੱਤੇ ਹਨ। ਇਕ ਨਹੀਂ ਸਗੋਂ ਤਿੰਨ-ਤਿੰਨ ਪਾਰਵਤੀਆਂ ਨੂੰ ਦਰਸ਼ਕਾਂ ਨੇ ਦੇਖਿਆ ਹੈ। ਸਭ ਤੋਂ ਪਹਿਲਾਂ ਪਾਰਵਤੀ ਦੇ ਕਿਰਦਾਰ 'ਚ ਸੋਨਾਰਿਕਾ ਭਦੌੜੀਆ ਨਜ਼ਰ ਆਈ, ਫਿਰ ਉਸ ਦੀ ਜਗ੍ਹਾ ਪੂਜਾ ਬੌਸ ਨੇ ਲਈ ਅਤੇ ਆਖੀਰ 'ਚ ਪਾਰਵਤੀ ਦੇ ਰੂਪ 'ਚ ਸੁਹਾਸੀ ਧਾਮੀ ਦਿਖਾਈ ਦਿੱਤੀ।
ਦੇਖੋ ਫਿਲਮ 'ਵੈੱਲਕਮ ਟੂ ਕਰਾਚੀ ਦੀ ਫੇਮ ਲਾਰੇਨ ਦੀਆਂ ਹੌਟ ਤਸਵੀਰਾਂ
NEXT STORY