ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਧਰਮਿੰਦਰ ਨੂੰ ਸ਼ੁੱਕਰਵਾਰ ਨੂੰ ਬਰੀਚ ਕੈਂਡੀ ਹਸਪਤਾਲ 'ਚੋਂ ਛੁੱਟੀ ਮਿਲ ਗਈ ਹੈ। ਵੀਰਵਾਰ ਨੂੰ ਉਨ੍ਹਾਂ ਨੂੰ ਮੋਢੇ 'ਚ ਦਰਦ ਅਤੇ ਕਮਜੋਰੀ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਦੀ ਜਾਣਕਾਰੀ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ ਨੇ ਟਵਿੱਟਰ 'ਤੇ ਦਿੱਤੀ। ਉਨ੍ਹਾਂ ਨੇ ਲਿਖਿਆ, ''ਅੱਜ ਸਭ ਤੋਂ ਵਧੀਆ ਖਬਰ। ਧਰਮ ਜੀ ਬਿਲਕੁਲ ਠੀਕ ਹਨ ਅਤੇ ਘਰ ਆ ਗਏ ਹਨ। ਸਾਡੀਆਂ ਦੁਆਵਾਂ ਦਾ ਅਸਰ ਹੋਇਆ। ਭਗਵਾਨ ਦਾ ਸ਼ੁੱਕਰੀਆ।'' ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਸੀ ਕਿ ਧਰਮਿੰਦਰ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ ਅਤੇ ਇਕ ਜਾਂ ਦੋ ਦਿਨ 'ਚ ਉਹ ਘਰ ਵਾਪਸ ਆ ਜਾਣਗੇ ਪਰ ਚਾਰ ਘੰਟਿਆਂ ਦੇ ਅੰਦਰ ਦੀ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਹੇਮਾ ਨੇ ਟਵਿੱਟਰ 'ਤੇ ਲਿਖਿਆ, ''ਧਰਮ ਜੀ ਦੀ ਹੇਲਥ ਦਾ ਅਪਡੇਟ। ਉਨ੍ਹਾਂ ਦਾ ਹੀਮੋਗਲੋਬਿਨ ਹੌਲੀ-ਹੌਲੀ ਵੱਧ ਰਿਹਾ ਹੈ ਅਤੇ ਉਹ ਇਕ ਜਾਂ 2 ਦਿਨ 'ਚ ਹਸਪਤਾਲ ਤੋਂ ਆ ਸਕਦੇ ਹਨ। ਤੁਹਾਡੇ ਸਾਰਿਆਂ ਦੀਆਂ ਦੁਆਵਾਂ ਲਈ ਧੰਨਵਾਦ।'' ਸੂਤਰਾਂ ਅਨੁਸਾਰ ਪਹਿਲਾਂ ਮੋਢੇ ਦੀ ਸਰਜਰੀ ਕੀਤੀ ਜਾਣੀ ਸੀ ਪਰ ਹੀਮੋਗਲੋਬਿਨ ਕਾਫੀ ਘੱਟ ਸੀ ਇਸ ਲਈ ਸਰਜਰੀ ਨੂੰ ਕੁਝ ਸਮੇਂ ਤੱਕ ਟਾਲ ਦਿੱਤਾ ਗਿਆ ਹੈ। ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਣ ਤੋਂ ਬਾਅਦ ਸਰਜਰੀ ਕੀਤੀ ਜਾ ਸਕਦੀ ਹੈ।
ਕੈਮਰੇ ਦੇ ਸਾਹਮਣੇ ਬਿਨਾਂ ਕੱਪੜਿਆਂ ਦੇ ਪਹੁੰਚੀ ਇਹ ਹਸੀਨਾ, ਦਿੱਤੇ ਹੌਟ ਪੋਜ਼ (ਦੇਖੋ ਤਸਵੀਰਾਂ)
NEXT STORY