ਬਾਬਾ ਬੁੱਲ੍ਹੇ ਸ਼ਾਹ ਨੇ ਸੂਫੀਆਨਾ ਤੰਦਾਂ 'ਚ ਮੁਰਾਦ ਨੂੰ ਸਾਹਮਣੇ ਰੱਖ ਕੇ ਮਿੱਠੀ ਬੋਲੀ ਰਾਹੀਂ ਸੂਫੀਆਨਾ ਕਾਵਿ 'ਚ ਮਾਨਵਤਾ ਨੂੰ ਹਕੀਕੀ ਇਕ ਦਾ ਸੁਨੇਹਾ ਦਿੱਤਾ। ਪੰਜਾਬੀ ਸੂਫੀ ਕਾਵਿ ਨੂੰ ਸਿਖਰਾਂ ਤੇ ਪਹੁੰਚਾਉਣ ਲਈ ਉਨ੍ਹਾਂ ਨੇ ਸੂਫੀ ਕਾਵਿ ਦੇ ਮੀਨਾਰ ਦਾ ਰੁੱਤਬਾ ਪਾਇਆ। ਬਾਬਾ ਬੁੱਲ੍ਹੇ ਸ਼ਾਹ ਨੇ ਪੰਜਾਬੀ ਸੱਭਿਆਚਾਰ ਦੀਆਂ ਚੀਜਾਂ ਰਾਹੀਂ ਸਰਲਤਾ ਨਾਲ ਮਨੁੱਖਤਾ ਨੂੰ ਜਿਉਂਦਿਆਂ ਮਰ ਕੇ ਜੀਵਨ ਜਿਊਣ ਦੀ ਜਾਚ ਸਿਖਾਈ।
ਬਾਬਾ ਬੁੱਲ੍ਹੇ ਸ਼ਾਹ ਦੀਆਂ ਕਾਫੀਆਂ ਸਬੰਧੀ ਵੱਖ-ਵੱਖ ਵੀਚਾਰ ਆਏ ਹਨ। ਕੋਈ ਵੀਚਾਰ ਧਾਰਾ 116 ਅਤੇ ਕੋਈ ਵੀਚਾਰ ਧਾਰਾ 156 ਕਾਫੀਆਂ ਦੱਸਦੀ ਹੈ। ਉਨ੍ਹਾਂ ਵਲੋਂ ਮੁਰਾਦ ਦਾ ਅਸਲੀ ਮੁਰੀਦ ਬਣਨ ਦਾ ਸਬਕ ਸਿਖਾਇਆ।ਆਪਣੇ ਮੁਰਸ਼ਦ ਤੇ ਉਨ੍ਹਾਂ ਦਾ ਅਟੁੱਟ ਵਿਸ਼ਵਾਸ ਸੀ। ਘੱਟ-ਘੱਟ 'ਚ ਰੱਬ ਦਾ ਵਾਸਾ ਵੇਖਦੇ ਹੋਏ ਬੁੱਲ੍ਹੇ ਸ਼ਾਹ ਰੱਬ ਨੂੰ ਸਾਹ ਰੱਗ ਤੋਂ ਵੀ ਨੇੜੇ ਸਮਝਦੇ ਹਨ। ਇਸ ਜਗਤ ਨੂੰ ਝੂਠ ਦੀ ਦਲਦਲ 'ਚੋਂ ਕੱਢਣ ਲਈ ਇੱਕ ਨੁਕਤਾ ਸਾਨੂੰ ਦਿੰਦੇ ਹਨ।
ਫੜ ਨੁੱਕਤਾ ਛੋੜ ਹਿਸਾਬਾਂ ਨੂੰ, ਕਰ ਦੂਰ ਕੁਫਰ ਦਿਆਂ ਬਾਬਾਂ ਨੂੰ,
ਗੱਲ ਏਸੇ ਘਰ 'ਚ ਢੁੱਕਦੀ ਏ, ਇੱਕ ਨੁਕਤੇ 'ਚ ਗੱਲ ਮੁਕਦੀ ਏ,
ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਉਸ ਸਮੇਂ ਦੀ ਧਾਰਮਿਕ ਅਤੇ ਸਮਾਜਿਕ ਦਸ਼ਾ ਨੂੰ ਬੁੱਲ੍ਹੇ ਸ਼ਾਹ ਨੇ ਸੂਫੀਆਨਾ ਤੰਦਾਂ 'ਚ ਇਉਂ ਪੇਸ਼ ਕੀਤਾ ਅਤੇ ਮੱਨੁਖਤਾ ਦੇ ਕਪਾਟ ਖੋਲ ਦਿੱਤੇ। ਉਨ੍ਹਾਂ ਵਲੋਂ ਇਥੇ ਵੀ ਇੱਕ ਨੁਕਤੇ 'ਚ ਨਿਬੇੜਾ ਕੀਤਾ ਕਿ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਮਾਨਵਤਾ ਤੇ ਸਭਨਾ ਧਰਮਾਂ ਦੀ ਰਾਖੀ ਲਈ ਅਤੇ ਅਨਿਆਂ ਖਿਲਾਫ ਲੜਨ ਲਈ ਅਵਾਜ ਬੁਲੰਦ ਕੀਤੀ।
ਨਾ ਕਹੂੰ ਜਬਕੀ, ਨਾ ਕਹੂੰ ਤਬਕੀ ਬਾਤ ਕਹੂੰ ਮੈਂ ਅਬਕੀ,
ਅਗਰ ਨਾ ਹੋਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭਕੀ,
ਬਾਬਾ ਬੁੱਲ੍ਹੇ ਸ਼ਾਹ ਨੇ ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਪੰਖਾਂ ਨੂੰ ਸੂਫੀਆਨਾ ਅੰਦਾਜ਼ 'ਚ ਇਸ ਤਰ੍ਹਾਂ ਪਰੋਇਆ ਕਿ ਖੁਦ ਵੀ ਪ੍ਰੇਮ ਭਗਤੀ 'ਚ ਮਸਤ ਹੋ ਕੇ ਨੱਚਣ ਲਈ ਮਜਬੂਰ ਹੋ ਗਏ। ਸੂਫੀਆਨਾ ਕਾਵਿ ਨੂੰ ਸਿਖਰਾਂ ਤੇ ਪਹੁੰਚਾਉਣ ਲਈ ਬਾਬਾ ਬੁੱਲੇ ਸ਼ਾਹ ਅਮਰ ਹਨ। ਅੱਜ ਦੇ ਸਮੇਂ ਉਹ ਸੂਫੀਆਨਾ ਕਾਵਿ ਦੇ ਮੀਨਾਰ ਹਨ।
ਸੁਖਪਾਲ ਸਿੰਘ ਗਿੱਲ
ਰਿਸ਼ਤੇ ਨਿਭਾਉਣ ਦਾ ਹੁਨਰ.....
NEXT STORY