ਹੋਂਦ ਮੇਰੀ ਦੀ ਖਾਮੌਸ਼ੀ ਨੂੰ ਹਾਰ ਨਾ ਸਮਝੀ,
ਪਰਖਾਂ ਮੈਂ ਹਾਲਾਤਾਂ ਨੂੰ ਲਾਚਾਰ ਨਾ ਸਮਝੀ।
ਹਰ ਬੰਦਾਂ ਰਾਹਾਂ ਦੇ ਵਿੱਚ ਚੌਕਸ ਹੁੰਦਾ ਹੈ,
ਅਪਣੇ ਨੁਕਤੇ ਦੇ ਕੇ ਖੁਦ ਹੁਸ਼ਿਆਰ ਨਾ ਸਮਝੀ।
ਔਰਤ ਹਾਂ ਕਮਜ਼ੋਰ ਸ਼ਬਦ ਤੋਂ ਦੂਰੀ ਚੰਗੀ,
ਉਸ ਨੂੰ ਭੁਲਕੇ ਪਾਇਲ ਦੀ ਛਣਕਾਰ ਨ ਸਮਝੀ।
ਕਿਰਤ ਕਰਾਂਗੀ ਬੇਸ਼ੱਕ ਮਿਲ ਜੇ ਰੁੱਖੀ-ਮਿੱਸੀ,
ਮਾਰ ਪਈ ਹਾਲਾਤਾਂ ਦੀ, ਬੇਕਾਰ ਨ ਸਮਝੀ।
ਸੱਚ ਤੇ ਦੇਆਂਗੀ ਪਹਿਰਾ ਜਦ ਤੱਕ ਚਲਦੇ ਸਾਹ,
ਮੈਨੂੰ ਝੂਠੀ ਕਿਧਰੇ ਖਿਦਮਤਗਾਰ ਨਾ ਸਮਝੀ।
ਇਕ ਤੇਰੀ ਖੁਸ਼ੀ ਦੀ ਖਾਤਿਰ ਖੁਦ ਹੀ ਹਾਰੇ ਹਾਂ,
ਇਹ ਮੰਜ਼ਿਲ ਸਾਡੀ ਪਹੁੰਚੋਂ ਪਾਰ ਨਾ ਸਮਝੀਂ।
ਖੁੱਲ੍ਹੇ ਡੁੱਲੇ ਦਿਲ ਦੀ ਮਾਲਕ ਹੈ ਚਾਹੇ 'ਸਵੀ',
ਹਾਲਾਤਾਂ ਅੱਗੇ ਹਾਰੀ, ਮੁਟਿਆਰ ਨਾ ਸਮਝੀ।
ਰਣਜੀਤ ਕੌਰ ਸਵੀ
ਮੀਨਾਰ-ਏ-ਸੂਫੀਆਨਾ ਕਾਵਿ ਬਾਬਾ ਬੁੱਲ੍ਹੇ ਸ਼ਾਹ...
NEXT STORY