ਭਾਰਤੀ ਸੱਭਿਆਚਾਰ 'ਚ ਕੁੜੀ ਨੂੰ ਅਧਿਆਤਮਿਕ ਰੁੱਤਬਾ ਦਿੰਦੇ ਹੋਏ “ਕੰਨਿਆ ਦੇਵੀ'' ਕਿਹਾ ਜਾਂਦਾ ਹੈ। ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਕੁੜੀਆਂ ਨੂੰ ਕੰਜਕਾਂ ਦੇ ਰੂਪ 'ਚ ਭੋਜਨ ਛਕਾਇਆ ਜਾਂਦਾ ਹੈ। ਸਮਾਜ 'ਚ ਇਕ ਕਹਾਵਤ ਪ੍ਰਚਲਿਤ ਹੈ ਕਿ ਇਕ ਮੱਛੀ ਸਾਰੇ ਜਲ ਨੂੰ ਗੰਦਾ ਕਰ ਦਿੰਦੀ ਹੈ। ਕੁੜੀ ਦੀ ਇਕ ਛੋਟੀ ਗਲਤੀ ਕਰਨ ਕੁੜੀ ਬਾਰੇ ਮਾੜੇ ਮਜ਼ਾਕ ਦੇਖਣ ਸੁਣਨ ਨੂੰ ਆਮ ਮਿਲਦੇ ਹਨ । ਭਾਵੇਂ ਸਾਡੇ ਵੱਲੋਂ ਵੀ ਮਾੜੇ ਮਜ਼ਾਕਾਂ ਦਾ ਹਿੱਸਾ ਬਣਾਇਆ ਜਾਂਦਾ ਹੋਵੇ ਪਰ ਇਕ ਵਾਰ ਆਪਣੇ ਮਨ ਨੂੰ ਹਲੂਣਾ ਜਰੂਰ ਆਉਂਦਾ ਹੈ । ਕੁੜੀਆਂ ਪ੍ਰਤੀ ਮਾੜੀਆਂ ਧਾਰਨਾਵਾਂ ਜਿਨ੍ਹਾਂ ਦਾ ਅਸੀਂ ਵੀ ਹਿੱਸਾ ਹੁੰਦੇ ਹਾਂ , ਕੁੜੀਆਂ ਪ੍ਰਤੀ ਭਵਿੱਖ ਨੂੰ ਹਿੰਸਾਤਮਿਕ ਬਣਾਉਣ ਲਈ ਸੱਦਾ ਦਿੰਦੀਆਂ ਹਨ। ਕੁੜੀਆਂ ਸਬੰਧੀ ਕਿਸੇ ਵੀ ਕਿਸਮ ਦੇ ਮਜਾਕ ਬਣਾਉਣ ਅਤੇ ਕਰਨ ਤੋਂ ਪਹਿਲਾ ਜੇ ਘਰ ਬੈਠੀ ਕੰਨਿਆਂ ਵੱਲ ਝਾਤੀ ਮਾਰਨ ਦੀ ਸੋਝੀ ਆ ਜਾਵੇ ਤਾਂ ਹਰੇਕ ਕੁੜੀ “ਕੰਨਿਆ ਦੇਵੀ'' ਹੀ ਦਿਖੇਗੀ ।
ਸਾਨੂੰ ਕੰਨਿਆ ਪ੍ਰਤੀ ਆਪਣੀ ਮਾਨਸਿਕ ਦਸ਼ਾ ਬਦਲਣ ਦੀ ਲੋੜ ਹੈ। ਕੰਨਿਆ ਨੂੰ ਮਜ਼ਾਕ ਦਾ ਪਾਤਰ ਬਣਾਉਣ ਤੋਂ ਪਹਿਲਾ ਉਸ ਦੀ ਸਮਾਜਿਕ ਅਤੇ ਧਾਰਮਿਕ ਕੀਮਤ ਵੱਲ ਸੌ ਵਾਰ ਨਜ਼ਰ ਮਾਰਨੀ ਚਾਹੀਦੀ ਹੈ। ਅਣਸੋਝੀ ਕਾਰਨ ਭਾਵੇਂ ਸਾਡੇ ਵਰਗਿਆਂ ਵਲੋਂ ਕੰਨਿਆ ਪ੍ਰਤੀ ਮਜਾਕ ਪੈਦਾ ਕੀਤੇ ਹੋਣ ਪਰ ਜਦੋਂ ਸੋਝੀ ਪੈਦਾ ਹੁੰਦੀ ਹੈ ਤਾਂ ਦਿਲ ਦਿਮਾਗ ਕੰਬਦਾ ਹੈ। ਆਪਣੇ ਅੰਦਰ ਨੀਵੇਂਪਣ ਦੀ ਝਲਕ ਪੈਂਦੀ ਹੈ ।ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤੀ ਬਲਵਾਨ ਹੈ। ਇਸੇ ਲਈ ਬਹੁਤ ਦੂਰਦਰਸ਼ੀ ਸਮਝ ਕੇ ਕੁੜੀ ਨੂੰ “ਕੰਨਿਆ ਦੇਵੀ“ ਦਾ ਰੁੱਤਬਾ ਮਿਲਿਆ ਸੀ। ਜਦੋਂ ਤੋਂ ਅਸੀਂ ਕੰਨਿਆ ਦੇਵੀ ਸਮਝਣ ਤੋਂ ਪਾਸਾ ਵੱਟਿਆ ਹੈ ਤਾਂ ਭਰੂਣ ਹੱਤਿਆ ਵਰਗੇ ਗੁਨਾਹ ਹੋਣ ਲੱਗੇ ।ਆਓ ਆਪਣੇ ਸ਼ਾਨਾਮੱਤੀ ਸੱਭਿਆਚਾਰ ਨੂੰ ਸਾਂਭਦੇ ਹੋਏ ਗਲਤ ਧਾਰਨਾਵਾਂ ਰੋਕੀਏ ਅਤੇ ਕੰਨਿਆਂ ਦੇਵੀ ਦਾ ਰੁਤਬਾ ਉੱਚਾ ਚੁੱਕਣ ਲਈ ਸਮਾਜਿਕ ਉਪਰਾਲੇ ਸ਼ੁਰੂ ਕਰੀਏ। ਇਸ ਨਾਲ ਸਮਾਜਿਕ ਸਾਂਝਾ ਮਜਬੂਤ ਹੋਣ ਦੇ ਨਾਲ ਭਵਿੱਖ ਦੀ ਚਿੰਤਾ ਮਿਟਣ ਦੀ ਆਸ ਬੱਝੇਗੀ ।
ਸੁਖਵਿੰਦਰ ਸਿੰਘ ਲੋਟੇ ਮੁਰਦਾ
ਲਾਲਚ 'ਚ ਮਿਲੀ ਮੁਰਦੇ ਦੀ ਰਾਖ....
NEXT STORY