ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਲਾਹਕਾਰ ਪੀਟਰ ਨਵਾਰੋ ਦੇ ਬਿਆਨ ਨੇ ਕੁਦਰਤੀ ਤੌਰ ’ਤੇ ਭਾਰਤ ਵਿਚ ਹਲਚਲ ਮਚਾ ਦਿੱਤੀ ਹੈ। ਹਾਲਾਂਕਿ ਅਮਰੀਕਾ ਵੱਲੋਂ ਭਾਰਤ ਦੀ ਵਪਾਰ ਨੀਤੀ, ਟੈਕਸ ਢਾਂਚੇ ਅਤੇ ਖਾਸ ਕਰ ਕੇ ਰੂਸ ਤੋਂ ਕੱਚੇ ਤੇਲ ਦੀ ਖਰੀਦ ’ਤੇ ਬਿਆਨ ਆ ਰਹੇ ਹਨ ਪਰ ਭਾਰਤ ਅਤੇ ਆਮ ਭਾਰਤੀ ਵੀ ਆਮ ਤੌਰ ’ਤੇ ਉਸ ਅਨੁਸਾਰ ਪ੍ਰਤੀਕਿਰਿਆ ਦੇ ਰਹੇ ਹਨ ਪਰ ਪੀਟਰ ਨਵਾਰੋ ਨੇ ਅਜਿਹਾ ਬਿਆਨ ਦਿੱਤਾ ਜਿਸ ਨਾਲ ਆਮ ਭਾਰਤੀਆਂ ਦਾ ਸੁਚੇਤ ਹੋਣਾ ਸੁਭਾਵਿਕ ਹੈ।
31 ਅਗਸਤ ਨੂੰ ਉਨ੍ਹਾਂ ਨੇ ਜੋ ਕਿਹਾ ਸੀ, ਉਸ ਦੀ ਲਾਈਨ ਦੇਖੋ, ‘‘ਮੈਂ ਭਾਰਤ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਮਝੋ ਇੱਥੇ ਕੀ ਹੋ ਰਿਹਾ ਹੈ? ਕੁਝ ਬ੍ਰਾਹਮਣ ਆਪਣੇ ਫਾਇਦੇ ਲਈ ਆਮ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਇਹ ਬੰਦ ਹੋਣਾ ਚਾਹੀਦਾ ਹੈ।’’ ਕੁਝ ਇਸ ਬਿਆਨ ’ਤੇ ਹੱਸਦੇ ਹਨ, ਜਦੋਂ ਕਿ ਕੁਝ ਨੇ ਕਿਹਾ ਕਿ ਟਰੰਪ ਵਾਂਗ, ਉਨ੍ਹਾਂ ਦੇ ਸਲਾਹਕਾਰ ਵੀ ਬੇ-ਸਿਰ ਪੈਰ ਬੋਲਦੇ ਹਨ। ਜੋ ਲੋਕ ਲੰਬੇ ਸਮੇਂ ਤੋਂ ਇਸ ਸੰਦਰਭ ਵਿਚ ਭਾਰਤ ਅਤੇ ਦੁਨੀਆ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਦੇਖ ਰਹੇ ਹਨ, ਉਹ ਸਮਝ ਗਏ ਹਨ ਕਿ ਅਸਲ ਉਦੇਸ਼ ਕੀ ਹੈ। ਨਵਾਰੋ ਪਹਿਲਾਂ ਤੋਂ ਹੀ ਭਾਰਤ ’ਤੇ ਉਲਟ ਬਿਆਨ ਦੇ ਰਹੇ ਹਨ। 28 ਅਗਸਤ ਨੂੰ ਉਨ੍ਹਾਂ ਨੇ ਕਿਹਾ ਕਿ ਭਾਰਤ ਰੂਸ ਤੋਂ ਤੇਲ ਖਰੀਦ ਕੇ ਯੁੱਧ ਨੂੰ ਹਵਾ ਦੇ ਰਿਹਾ ਹੈ। 29 ਅਗਸਤ ਨੂੰ ਉਨ੍ਹਾਂ ਨੇ ਕਿਹਾ ਕਿ ਭਾਰਤ ’ਤੇ ਟੈਰਿਫ ਲਗਾ ਕੇ, ਪੁਤਿਨ ਦੀ ਵਾਰ ਮਸ਼ੀਨ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ਬੰਦ ਕਰ ਦਿੱਤੀ ਗਈ ਹੈ। ਜੇਕਰ ਭਾਰਤ ਅੱਜ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੰਦਾ ਹੈ ਤਾਂ 25 ਫੀਸਦੀ ਟੈਰਿਫ ਖਤਮ ਹੋ ਜਾਵੇਗਾ।
ਹਾਲਾਂਕਿ ਬ੍ਰਾਹਮਣ ਬਾਰੇ ਬਿਆਨ ਵਿਚ ਉਹ ਕਹਿੰਦੇ ਹਨ ਕਿ ਮੋਦੀ ਇਕ ਮਹਾਨ ਨੇਤਾ ਹੈ ਪਰ ਮੈਂ ਇਹ ਸਮਝਣ ਤੋਂ ਅਸਮਰੱਥ ਹਾਂ ਕਿ ਪੁਤਿਨ ਅਤੇ ਸ਼ੀ ਜਿਨਪਿੰਗ ਦੇ ਨਾਲ ਉਹ ਕਿਉਂ ਖੜ੍ਹੇ ਹਨ, ਜਦੋਂ ਕਿ ਉਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨੇਤਾ ਹਨ। ਭਾਰਤ ਰੂਸ ਤੋਂ ਤੇਲ ਖਰੀਦ ਕੇ ਉਸ ਨੂੰ ਯੂਕ੍ਰੇਨ ’ਤੇ ਹਮਲਾ ਕਰਨ ਲਈ ਭੁਗਤਾਨ ਕਰ ਰਿਹਾ ਹੈ। ਇਸੇ ਲਈ ਇਹ ਸਭ ਤੋਂ ਵੱਧ ਟੈਰਿਫ ਝੱਲ ਰਿਹਾ ਹੈ। ਇਸ ਨਾਲ ਰੂਸ ਅਤੇ ਅਮਰੀਕਾ ਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ, ਸਗੋਂ ਆਮ ਭਾਰਤੀਆਂ ਨੂੰ ਨੁਕਸਾਨ ਹੋ ਰਿਹਾ ਹੈ। ਇਹ ਗੱਲ ਉਨ੍ਹਾਂ ਨੂੰ ਸਮਝਣੀ ਚਾਹੀਦੀ ਹੈ।
ਯੂਕ੍ਰੇਨ ਯੁੱਧ ‘ਮੋਦੀ ਦੀ ਜੰਗ’ ਹੈ ਕਿਉਂਕਿ ਭਾਰਤ ਰੂਸ ਤੋਂ ਕੱਚਾ ਤੇਲ ਖਰੀਦ ਰਿਹਾ ਹੈ ਅਤੇ ਇਸ ਨਾਲ ਵਲਾਦੀਮੀਰ ਪੁਤਿਨ ਦੀ ਵਾਰ ਚੈਸਟ ਭਾਵ ਯੁੱਧ ਲਈ ਫੰਡਿੰਗ ਨੂੰ ਮਦਦ ਮਿਲ ਰਹੀ ਹੈ।
ਨਵਾਰੋ ਨੇ ਭਾਰਤ ਨੂੰ ‘ਰੂਸ ਦੀ ਵਾਸ਼ਿੰਗ ਮਸ਼ੀਨ’ ਕਿਹਾ ਅਤੇ ਦੋਸ਼ ਲਗਾਇਆ ਕਿ ਭਾਰਤ ਨਾ ਸਿਰਫ਼ ਵਪਾਰ ਅਸੰਤੁਲਨ ਵਧਾ ਰਿਹਾ ਹੈ ਬਲਕਿ ਅਜਿਹੇ ਗੱਠਜੋੜਾਂ ਨੂੰ ਵੀ ਮਜ਼ਬੂਤ ਕਰ ਰਿਹਾ ਹੈ ਜੋ ਅਮਰੀਕਾ ਦੇ ਹਿੱਤਾਂ ਦੇ ਵਿਰੁੱਧ ਹਨ। ਇਨ੍ਹਾਂ ਗੱਲਾਂ ਦਾ ਜਵਾਬ ਦਿੱਤਾ ਜਾ ਸਕਦਾ ਹੈ ਪਰ ਬ੍ਰਾਹਮਣ ਸ਼ਬਦ ਦੀ ਵਰਤੋਂ ਆਮ ਨਹੀਂ ਹੈ। ਇੱਥੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਉਸ ਨੇ ਭਾਰਤ ਦੇ ਅੰਦਰ ਜਾਤੀ ਸੰਦਰਭ ਵਿਚ ਬ੍ਰਾਹਮਣ ਸ਼ਬਦ ਦੀ ਵਰਤੋਂ ਨਹੀਂ ਕੀਤੀ। ਬੋਸਟਨ ਬ੍ਰਾਹਮਣ ਇਕ ਇਤਿਹਾਸਕ ਅਮਰੀਕੀ ਸ਼ਬਦ ਹੈ ਜੋ 19ਵੀਂ ਸਦੀ ਵਿਚ ਬੋਸਟਨ ਸ਼ਹਿਰ ਦੇ ਅਮੀਰ, ਪੜ੍ਹੇ-ਲਿਖੇ ਅਤੇ ਕੁਲੀਨ ਵਰਗ ਨੂੰ ਦਰਸਾਉਂਦਾ ਹੈ।
ਇਹ ਸੱਚ ਹੈ ਕਿ ਇਹ ਸ਼ਬਦ 1861 ਵਿਚ ਅਮਰੀਕੀ ਲੇਖਕ ਓਲੀਵਰ ਵੈਂਡੇਲ ਹੋਮਜ਼ ਸੀਨੀਅਰ ਦੁਆਰਾ ਘੜਿਆ ਗਿਆ ਸੀ, ਜਿਨ੍ਹਾਂ ਨੇ ਨਿਊ ਇੰਗਲੈਂਡ ਦੇ ਪ੍ਰੋਟੈਸਟੈਂਟ ਕੁਲੀਨ ਪਰਿਵਾਰਾਂ ਨੂੰ ਬ੍ਰਾਹਮਣ ਕਿਹਾ ਸੀ। ਇਹ ਪਰਿਵਾਰ ਮੁੱਖ ਤੌਰ ’ਤੇ ਐਂਗਲੋ-ਸੈਕਸਨ ਮੂਲ ਦੇ ਸਨ, ਜਿਨ੍ਹਾਂ ਦੀਆਂ ਜੜ੍ਹਾਂ ਅਮਰੀਕੀ ਕ੍ਰਾਂਤੀ ਅਤੇ ਸ਼ੁਰੂਆਤੀ ਯੂਰਪੀਅਨ ਵਸਨੀਕਾਂ ਨਾਲ ਜੁੜੀਆਂ ਹੋਈਆਂ ਸਨ। ਉਨ੍ਹਾਂ ਨੇ ਹਾਰਵਰਡ ਯੂਨੀਵਰਸਿਟੀ, ਕਾਰੋਬਾਰ, ਰਾਜਨੀਤੀ ਅਤੇ ਸੱਭਿਆਚਾਰਕ ਸੰਸਥਾਵਾਂ ਵਿਚ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ। ਇਹ ਲੋਕ ਅਮਰੀਕੀ ਸਮਾਜ ਵਿਚ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ। ਇਸਦਾ ਆਮ ਸਤ੍ਹਾ ਦਾ ਵਿਸ਼ਲੇਸ਼ਣ ਇਹ ਹੈ ਕਿ ਅਮਰੀਕਾ ਵਿਚ ਬ੍ਰਾਹਮਣ ਸ਼ਬਦ ਅਮਰੀਕਾ ਦੇ ਏਲੀਟ ਵਿਸ਼ੇਸ਼ ਅਧਿਕਾਰ ਪ੍ਰਾਪਤ ਵਰਗ ਨੂੰ ਦਰਸਾਉਂਦਾ ਹੈ।
ਇਹ ਇਕ ਪਾਸੜ ਸੱਚ ਹੈ। ਯਾਦ ਰੱਖੋ ਨਵਾਰੋ ਨੇ ਉਸ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੰਨਿਆਕੁਮਾਰੀ ’ਚ ਵਿਵੇਕਾਨੰਦ ਸ਼ਿਲਾ ਯਾਦਗਾਰ ’ਚ ਲਲਾਟ ’ਤੇ ਚੰਦਨ ਲੇਪੇ ਸਰੀਰ ’ਤੇ ਭਗਵਾ ਲੇਟੇ ਇਕ ਸੰਨਿਆਸੀ ਦੀ ਮੁਦਰਾ ’ਚ ਧਿਆਨ ਵਾਲੀ ਤਸਵੀਰ ਵੀ ਪੋਸਟ ਕਰ ਦਿੱਤੀ। ਇਸ ਦਾ ਉਹੀ ਅਰਥ ਸੀ ਜੋ ਸਾਡੇ ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਇੱਥੋਂ ਤੱਕ ਕਿ ਸਿਆਸਤਦਾਨਾਂ ਦਾ ਇਕ ਹਿੱਸਾ ਕਹਿ ਰਿਹਾ ਹੈ ਤਾਂ ਇਸ ਤਸਵੀਰ ਦੀ ਕੀ ਲੋੜ ਸੀ? ਇਕ ਹੋਰ ਤਸਵੀਰ ਦੀ ਵਰਤੋਂ ਕੀਤੀ ਜਾ ਸਕਦੀ ਸੀ। ਇਹੀ ਸਮਝਣ ਦੀ ਲੋੜ ਹੈ। ਦਰਅਸਲ ਇਹ ਬਿਆਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਭਾਰਤ ਵਿਚ ਜਾਤੀ ਵੰਡ ਵਧਾ ਕੇ ਅਸ਼ਾਂਤੀ ਜਾਂ ਟਕਰਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਸਦਾ ਇਕੋ ਇਕ ਮਕਸਦ ਦੇਸ਼ ਵਿਚ ਅਸ਼ਾਂਤੀ ਅਤੇ ਅਸਥਿਰਤਾ ਪੈਦਾ ਕਰਨਾ ਹੋ ਸਕਦਾ ਹੈ ਤਾਂ ਜੋ ਮੋਦੀ ਸਰਕਾਰ ਲਈ ਮੁਸ਼ਕਲਾਂ ਪੈਦਾ ਹੋਣ ਅਤੇ ਉਸ ਨੂੰ ਜਾਣਾ ਪਵੇ। ਪਿਛਲੇ ਕੁਝ ਸਾਲਾਂ ਵਿਚ ਅਜਿਹੀਆਂ ਕਈ ਘਟਨਾਵਾਂ ਇਸ ਗੱਲ ਨੂੰ ਸਾਬਤ ਕਰਦੀਆਂ ਹਨ। ਆਖ਼ਿਰਕਾਰ ਅਮਰੀਕਾ ਵਿਚ ਬ੍ਰਾਹਮਣ ਸ਼ਬਦ ਕਿੱਥੋਂ ਉਤਪੰਨ ਹੋ ਸਕਦਾ ਸੀ? ਭਾਰਤ ਵਿਚ ਅੰਗਰੇਜ਼ਾਂ ਨੇ ਬ੍ਰਾਹਮਣ ਸ਼ਬਦ ਨੂੰ ਯੂਰਪ ਵਿਚ ਪਾਦਰੀਆਂ ਵਰਗ ਦੇ ਬਰਾਬਰ ਲਿਆ ਅਤੇ ਇੱਥੋਂ ਇਹ ਸ਼ਬਦ ਪੱਛਮ ਵਿਚ ਚਲਾ ਗਿਆ।
ਪੁਰੋਹਿਤ ਸਾਡੇ ਸਮਾਜ ਵਿਚ ਧਾਰਮਿਕ ਵਿਵਸਥਾ ਦੀ ਇਕ ਮਹਾਨ ਪ੍ਰੰਪਰਾ ਰਹੀ ਹੈ। ਹਰ ਪਰਿਵਾਰ ਵਿਚ ਇਕ ਪੁਰੋਹਿਤ ਹੁੰਦਾ ਸੀ ਜੋ ਜ਼ਰੂਰੀ ਰਸਮਾਂ ਦੇ ਨਾਲ-ਨਾਲ ਚੰਗੇ ਅਤੇ ਮਾੜੇ, ਕੀ ਸਹੀ ਹੈ ਅਤੇ ਕੀ ਗਲਤ ਹੈ, ਧਰਮ ਕੀ ਹੈ, ਅਧਰਮ ਕੀ ਹੈ ਆਦਿ ਬਾਰੇ ਸੁਝਾਅ ਦਿੰਦਾ ਸੀ। ਇਹ ਪ੍ਰਣਾਲੀ ਭਾਰਤੀ ਉਪ ਮਹਾਦੀਪ ਤੋਂ ਇਲਾਵਾ ਕਿਤੇ ਵੀ ਮੌਜੂਦ ਨਹੀਂ ਸੀ।
ਬਦਕਿਸਮਤੀ ਨਾਲ ਯੂਰਪੀਅਨ ਇਤਿਹਾਸ ਜਾਂ ਹੋਰ ਕਿਤਾਬਾਂ ਦੇ ਅਨੁਵਾਦ ਵਿਚ ਚਰਚ ਪਾਦਰੀਆਂ ਦੇ ਹਿੰਦੀ ਅਨੁਵਾਦ ਵਿਚ ਪੁਰੋਹਿਤ ਸ਼ਬਦ ਦੀ ਵਰਤੋਂ ਕੀਤੀ ਗਈ ਸੀ। 1789 ਦੀ ਇਤਿਹਾਸਕ ਫਰਾਂਸੀਸੀ ਕ੍ਰਾਂਤੀ ਵਿਚ ਜਿਨ੍ਹਾਂ ਲੋਕਾਂ ਵਿਰੁੱਧ ਬਗਾਵਤ ਹੋਈ ਸੀ, ਉਨ੍ਹਾਂ ਵਿਚ ਅਜਿਹੇ ਪਾਦਰੀ ਵੀ ਸਨ ਜੋ ਵਿਸ਼ੇਸ਼ ਅਧਿਕਾਰ ਪ੍ਰਾਪਤ ਵਰਗ ਨਾਲ ਸਬੰਧਤ ਸਨ।
ਇਸ ਦਾ ਅਰਥ ਹੈ ਕਿ ਬੋਸਟਨ ਬ੍ਰਾਹਮਣ ਸ਼ਬਦ ਗਲਤਫਹਿਮੀ ਕਾਰਨ ਗਲਤ ਅਰਥਾਂ ਵਿਚ ਵਰਤਿਆ ਗਿਆ ਸੀ। ਬ੍ਰਾਹਮਣ ਦਾ ਅਰਥ ਹੈ ਉਹ ਵਿਅਕਤੀ ਜਿਸਨੇ ਗਿਆਨ ਅਤੇ ਅਭਿਆਸ ਦੁਆਰਾ ਇਕ ਉੱਤਮ ਅਵਸਥਾ ਪ੍ਰਾਪਤ ਕੀਤੀ ਹੈ, ਜਿਸਨੇ ਸਵੈ-ਬਲੀਦਾਨ ਅਤੇ ਸਵੈ-ਨਿਯੰਤਰਣ ਦੁਆਰਾ ਸਮਾਜ ਵਿਚ ਸਤਿਕਾਰ ਪ੍ਰਾਪਤ ਕੀਤਾ ਹੈ ਅਤੇ ਵਿਵਹਾਰ ਦੇ ਮਾਮਲੇ ਵਿਚ ਪ੍ਰੇਰਣਾ ਦਾ ਸਰੋਤ ਸੀ। ਬਦਕਿਸਮਤੀ ਨਾਲ ਅੰਗਰੇਜ਼ਾਂ ਨੇ ਬ੍ਰਾਹਮਣਵਾਦ ਸ਼ਬਦ ਦੀ ਵਰਤੋਂ ਕੀਤੀ, ਖੱਬੇ-ਪੱਖੀਆਂ ਨੇ ਇਸਨੂੰ ਭਾਰਤ ਵਿਚ ਸਮਾਜਿਕ ਵਿਦਰੋਹ ਦੇ ਰੂਪ ਵਿਚ ਅੱਗੇ ਵਧਾਇਆ ਅਤੇ ਅਕੈਡਮੀ ਤੋਂ ਲੈ ਕੇ ਦੇਸ਼ ਦੀ ਰਾਜਨੀਤੀ ਤੱਕ ਇਹ ਨਫ਼ਰਤ ਦਾ ਸ਼ਬਦ ਬਣ ਗਿਆ।
ਜਦੋਂ ਤੁਸੀਂ ਹੌਲੀ-ਹੌਲੀ ਸ਼ਕਤੀਸ਼ਾਲੀ ਹੋ ਜਾਂਦੇ ਹੋ ਤਾਂ ਤੁਹਾਡੇ ਸਮਰਥਕ ਵੀ ਤੁਹਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਸ ਸਥਿਤੀ ਵਿਚ ਇੰਨੀ ਹੱਦ ਤੱਕ ਜਾਣ ਦੀ ਕੋਈ ਲੋੜ ਨਹੀਂ ਹੈ।
- ਅਵਧੇਸ਼ ਕੁਮਾਰ
ਆਫਤ ਦਰਮਿਆਨ ਆਸ : ਪੀ.ਐੱਮ. ਦਾ ਪੰਜਾਬ ਦੌਰਾ
NEXT STORY