ਮੁੰਬਈ- ਫਿਲਮਮੇਕਰ ਮਹੇਸ਼ ਭੱਟ ਇਕ ਮਲਟੀਟੈਲੇਂਟੇਡ ਇਨਸਾਨ ਹਨ। ਐਕਟਰ-ਡਾਇਰੈਕਟਰ ਪੂਜਾ ਭੱਟ ਨੇ ਇਕ ਖੁਲਾਸਾ ਕੀਤਾ ਹੈ। ਇਹ ਉਨ੍ਹਾਂ ਦੇ ਪਿਤਾ ਮਹੇਸ਼ ਨਾਲ ਜੁੜਿਆ ਹੈ। ਪੂਜਾ ਨੇ ਇਕ ਫੁਟੇਜ਼ ਦਿਖਾਈ ਜਿਸ 'ਚ ਉਸ ਦੇ ਪਿਤਾ ਮਹੇਸ਼ ਭੱਟ ਫਿਲਮ 'ਹਮਾਰੀ ਅਧੂਰੀ ਕਹਾਣੀ' ਦਾ ਟਾਈਟਲ ਟਰੈਕ ਗਾਉਂਦੇ ਨਜ਼ਰ ਆ ਰਹੇ ਹਨ। ਦੱਸਿਆ ਜਾਂਦਾ ਹੈ ਕਿ ਮਹੇਸ਼ ਭੱਟ ਨੇ ਹੀ ਇਸ ਫਿਲਮ ਦੀ ਕਹਾਣੀ ਵੀ ਲਿਖੀ ਹੈ। ਮੋਹਿਤ ਸੂਰੀ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਇਕ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ। ਪੂਜਾ ਨੇ ਟਵੀਟ ਕੀਤਾ ਹੈ ਕਿ ਤੁਸੀਂ ਸਭ ਲੋਕ 'ਹਮਾਰੀ ਅਧੂਰੀ ਕਹਾਣੀ' ਦੇ ਕਈ ਟਰੈਕ ਸੁਣੋਗੇ ਅਤੇ ਪਸੰਦ ਵੀ ਕਰੋਗੇ। ਉਦੋਂ ਤੱਕ ਉਡੀਕ ਕਰੋਂ...ਮੇਰੇ ਕੋਲ ਫੁਟੇਜ਼ ਹੈ ਜਿਸ 'ਚ ਮਹੇਸ਼ ਭੱਟ ਵੀ ਇਹ ਗੀਤ ਗੁਨਗੁਨਾਉਂਦੇ ਦਿਖਣਗੇ। ਇਸ ਫਿਲਮ 'ਚ ਅਦਾਕਾਰਾ ਵਿਦਿਆ ਹਾਸ਼ਮੀ ਅਤੇ ਰਾਜਕੁਮਾਰ ਯਾਦਵ ਮੁੱਖ ਭੂਮਿਕਾ 'ਚ ਹਨ। ਇਹ ਫਿਲਮ 12 ਜੂਨ ਨੂੰ ਰਿਲੀਜ਼ ਹੋਵੇਗੀ।
ਧਰਮਪ੍ਰੀਤ ਦੀ ਮੌਤ ਦਾ ਸੁਣ ਰੋ ਪਏ ਮਸ਼ਹੂਰ ਗੀਤਕਾਰ, ਪੰਜਾਬੀ ਕਲਾਕਾਰਾਂ ਨੇ ਸਾਂਝਾ ਕੀਤਾ ਦੁੱਖ (ਦੇਖੋ ਤਸਵੀਰਾਂ)
NEXT STORY