ਆਤਮਵਿਸ਼ਵਾਸ ਤੋਂ ਮਤਲਬ ਹੈ ਖੁਦ 'ਤੇ ਵਿਸ਼ਵਾਸ ਅਤੇ ਕੰਟਰੋਲ। ਸਾਡੇ ਜੀਵਨ 'ਚ ਆਤਮਵਿਸ਼ਵਾਸ ਦਾ ਹੋਣਾ ਓਨਾ ਹੀ ਜ਼ਰੂਰੀ ਹੈ, ਜਿੰਨਾ ਕਿਸੇ ਫੁੱਲ 'ਚ ਖੁਸ਼ਬੂ ਦਾ ਹੋਣਾ। ਆਤਮਵਿਸ਼ਵਾਸ ਦੇ ਬਗੈਰ ਜ਼ਿੰਦਗੀ ਇਕ ਜ਼ਿੰਦਾ ਲਾਸ਼ ਦੇ ਸਮਾਨ ਹੋ ਜਾਂਦੀ ਹੈ। ਕੋਈ ਵੀ ਵਿਅਕਤੀ ਕਿੰਨਾ ਵੀ ਹੁਨਰਮੰਦ ਕਿਉਂ ਨਾ ਹੋਵੇ, ਉਹ ਆਤਮਵਿਸ਼ਵਾਸ ਤੋਂ ਬਗੈਰ ਕੁਝ ਨਹੀਂ ਕਰ ਸਕਦਾ। ਆਤਮਵਿਸ਼ਵਾਸ ਹੀ ਸਫਲਤਾ ਦੀ ਨੀਂਹ ਹੈ। ਆਤਮਵਿਸ਼ਵਾਸ ਦੀ ਕਮੀ ਕਾਰਨ ਵਿਅਕਤੀ ਆਪਣੇ ਵਲੋਂ ਕੀਤੇ ਗਏ ਕੰਮ 'ਤੇ ਸ਼ੱਕ ਕਰਦਾ ਹੈ। ਆਤਮਵਿਸ਼ਵਾਸ ਉਸ ਵਿਅਕਤੀ ਕੋਲ ਹੁੰਦਾ ਹੈ ਜੋ ਖੁਦ ਤੋਂ ਸੰਤੁਸ਼ਟ ਹੁੰਦਾ ਹੈ ਅਤੇ ਜਿਸ ਦੇ ਕੋਲ ਦ੍ਰਿੜ੍ਹ ਇਰਾਦਾ, ਮਿਹਨਤ, ਲਗਨ, ਹੌਸਲਾ, ਵਚਨਬੱਧਤਾ ਆਦਿ ਸੰਸਕਾਰਾਂ ਦੀ ਸੰਪਤੀ ਹੁੰਦੀ ਹੈ।
ਆਤਮਵਿਸ਼ਵਾਸ ਕਿਵੇਂ ਵਧਾਈਏ
1. ਖੁਦ 'ਤੇ ਯਕੀਨ ਰੱਖੋ, ਟੀਚਾ ਬਣਾਓ ਅਤੇ ਉਸਨੂੰ ਪੂਰਾ ਕਰਨ ਲਈ ਵਚਨਬੱਧ ਰਹੋ। ਜਦੋਂ ਤੁਸੀਂ ਆਪਣੇ ਵਲੋਂ ਬਣਾਏ ਗਏ ਟੀਚੇ ਨੂੰ ਪੂਰਾ ਕਰਦੇ ਹੋ ਤਾਂ ਇਹ ਤੁਹਾਡੇ ਆਤਮਵਿਸ਼ਵਾਸ ਨੂੰ ਕਈ ਗੁਣਾ ਵਧਾ ਦਿੰਦਾ ਹੈ।
2. ਖੁਸ਼ ਰਹੋ, ਖੁਦ ਨੂੰ ਪ੍ਰੇਰਿਤ ਕਰੋ, ਅਸਫਲਤਾਵਾਂ ਤੋਂ ਦੁਖੀ ਨਾ ਹੋਵੇ, ਸਗੋਂ ਉਨ੍ਹਾਂ ਤੋਂ ਕੁਝ ਸਿੱਖੋਂ ਕਿਉਂਕਿ ਅਨੁਭਵ ਹਮੇਸ਼ਾ ਬੁਰੇ ਅਨੁਭਵਾਂ ਤੋਂ ਹੀ ਆਉਂਦਾ ਹੈ।
3. ਸਾਕਾਰਾਤਮਕ ਸੋਚੋ, ਨਿਮਰ ਰਹੋ ਅਤੇ ਦਿਨ ਦੀ ਸ਼ੁਰੂਆਤ ਕਿਸੇ ਚੰਗੇ ਕੰਮ ਨਾਲ ਕਰੋ।
4. ਇਸ ਦੁਨੀਆ ਵਿਚ ਨਾਮੁਮਕਿਨ ਕੁਝ ਵੀ ਨਹੀਂ ਹੈ। ਆਤਮਵਿਸ਼ਵਾਸ ਦਾ ਸਭ ਤੋਂ ਵੱਡਾ ਦੁਸ਼ਮਣ ਕਿਸੇ ਵੀ ਕੰਮ ਨੂੰ ਕਰਨ ਵਿਚ ਅਸਫਲ ਹੋਣ ਦਾ ਡਰ ਹੈ ਅਤੇ ਜੇਕਰ ਅਸਫਲ ਹੋਣ ਦੇ ਡਰ ਨੂੰ ਖਤਮ ਕਰਨਾ ਹੈ ਤਾਂ ਉਸ ਕੰਮ ਨੂੰ ਜ਼ਰੂਰ ਕਰੋ, ਜਿਸ ਤੋਂ ਤੁਹਾਨੂੰ ਡਰ ਲੱਗਦਾ ਹੈ।
5. ਸੱਚ ਬੋਲੋ, ਈਮਾਨਦਾਰ ਰਹੋ, ਸਿਗਰਟਨੋਸ਼ੀ ਨਾ ਕਰੋ, ਕੁਦਰਤ ਨਾਲ ਜੁੜੋ, ਚੰਗੇ ਕੰਮ ਕਰੋ, ਜ਼ਰੂਰਤਮੰਦਾਂ ਦੀ ਮਦਦ ਕਰੋ ਕਿਉਂਕਿ ਅਜਿਹੇ ਕੰਮ ਜਿਥੇ ਸਾਕਾਰਾਤਮਕ ਸ਼ਕਤੀ ਦਿੰਦੇ ਹਨ ਉਥੇ ਦੂਜੇ ਪਾਸੇ ਗਲਤ ਕੰਮ ਅਤੇ ਬੁਰੀਆਂ ਆਦਤਾਂ ਸਾਡੇ ਆਤਮਵਿਸ਼ਵਾਸ ਨੂੰ ਤੋੜਦੀਆਂ ਹਨ।
6. ਉਹ ਕੰਮ ਕਰੋ, ਜਿਸ ਵਿਚ ਤੁਹਾਡੀ ਰੁਚੀ ਹੋਵੇ ਅਤੇ ਕੋਸ਼ਿਸ਼ ਕਰੋ ਕਿ ਆਪਣੇ ਕੈਰੀਅਰ ਨੂੰ ਉਸ ਦਿਸ਼ਾ ਵਿਚ ਅੱਗੇ ਲੈ ਕੇ ਜਾਓ, ਜਿਸ ਵਿਚ ਤੁਹਾਡੀ ਰੁਚੀ ਹੋਵੇ।
7. ਵਰਤਮਾਨ 'ਚ ਜੀਓ, ਸਾਕਾਰਾਤਮਕ ਸੋਚੋ, ਚੰਗੇ ਮਿੱਤਰ ਬਣਾਓ, ਬੱਚਿਆਂ ਨਾਲ ਦੋਸਤੀ ਕਰੋ, ਆਤਮ ਪੜਚੋਲ ਕਰੋ।
ਹਰ ਇਕ 'ਜੀਅ' ਦੇ ਅਸਤਿੱਤਵ ਦਾ ਮੂਲ ਆਧਾਰ ਇਹ ਆਦਿ ਨਾਦ ਹੀ ਹੈ
NEXT STORY