ਗੁਰੂਦੁਆਰਾ ਬੀਬੀ ਮੁਮਤਾਜ਼ਗੜ੍ਹ ਪਿੰਡ ਬੜੀ ਜਿਲ੍ਹਾ ਰੂਪਨਗਰ ਬਾਰੇ ਜਾਣਕਾਰੀ ਵਰਨਣਯੋਗ ਹੈ, ਕਿ ਮੁਸਲਿਮ ਬੀਬੀਆਂ ਦਾ ਸਿੱਖ ਧਰਮ 'ਚ ਆਪਣਾ ਹੀ ਸਥਾਨ ਹੈ। ਜਾਣਕਾਰੀ ਮਿਲਦੀ ਹੈ ਕਿ ਕਿਲ੍ਹੇ 'ਚ ਭਾਈ ਬਚਿੱਤਰ ਸਿੰਘ ਅਤੇ ਬੀਬੀ ਮੁਮਤਾਜ਼ ਇਕ ਕਮਰੇ 'ਚ ਠਹਿਰੇ ਹੋਏ ਸਨ।ਇਸ ਜਾਣਕਾਰੀ ਸਬੰਧੀ ਜਦੋਂ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰੀਏ, ਤਾਂ ਇਤਿਹਾਸ ਸੁਣਨ ਤੋਂ ਅਤੇ ਸਾਹਮਣੇ ਲੱਗੇ ਬੋਰਡ ਤੋਂ ਪਤਾ ਚੱਲਦਾ ਹੈ ਕਿ ਕਿਲ੍ਹੇ ਦੇ ਕਮਰੇ 'ਚ ਗੁਰੁ ਸਾਹਿਬ ਠਹਿਰੇ ਹੋਏ ਸਨ। ਇਹ ਵੀ ਸਪੱਸ਼ਟ ਹੈ ਕਿ ਦਸ਼ਮੇਸ਼ ਪਿਤਾ ਭੱਠਾ ਸਾਹਿਬ ਗਏ। ਵੱਖ-ਵੱਖ ਵਿਦਵਾਨਾਂ ਦੀ ਵੱਖ-ਵੱਖ ਰਾਏ ਕਿ ਕਮਰੇ 'ਚ ਬੀਬੀ ਮੁਮਤਾਜ਼ ਅਤੇ ਭਾਈ ਬਚਿੱਤਰ ਸਿੰਘ ਅਤੇ ਬੀਬੀ ਮੁਮਤਾਜ ਅਤੇ ਗੁਰੂ ਸਾਹਿਬ ਠਹਿਰੇ ਹੋਏ ਹੋਣ ਕਰਕੇ ਸਾਡੇ ਵਰਗੇ ਛੋਟੀ ਬੁੱਧੀ ਵਾਲੇ ਭੱਬਲ੍ਹਭੂਸੇ 'ਚ ਪੈ ਜਾਂਦੇ ਹਨ। ਸਿੱਖ ਕੌਮ ਦੀ ਵਿਰਾਸਤ ਨੂੰ ਦਰਸਾਉਦਾ ਇਹ ਗੁਰੂਦੁਆਰਾ ਬਾਕੀ ਸੱਭ ਪੱਖਾਂ ਤੋਂ ਬੀਬੀ ਮੁਮਤਾਜ਼ ਦੇ ਰੋਲ ਨੂੰ ਸਹੀ ਤਰ੍ਹਾਂ ਪੇਸ਼ ਕਰਦਾ ਹੈ। ਇਹੋ ਜਿਹੇ ਇਤਿਹਾਸ ਨਾਲ ਅਣਗੌਲੇ ਕਿਰਦਾਰ ਉਜਾਗਰ ਹੁੰਦੇ ਹਨ।
ਸੁਖਪਾਲ ਸਿੰਘ ਗਿੱਲ
ਸਾਰੀ ਉਮਰ ਲੰਘਾਈ ਕੰਜੂਸੀ ਕਰਦੇ....
NEXT STORY