ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦੇ ਮੋਦੀ ਸਰਕਾਰ ਵਲੋਂ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਇਨ੍ਹੀਂ ਦਿਨੀਂ ਬਹੁਤ ਚਰਚਾ ਹੋ ਰਹੀ ਹੈ। ਮੋਦੀ ਸਰਕਾਰ ਵਲੋਂ ਇਸ ਸਨਮਾਨ ਮੁਤਾਬਕ ਦਿਲੀਪ ਕੁਮਾਰ ਉਰਫ ਯੁਸੂਫ ਖਾਨ ਨੂੰ ਮੋਦੀ ਸਰਕਾਰ ਦੇਸ਼ ਦੇ ਸਰਵਉੱਚ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਤਿਆਰੀ 'ਚ ਹਨ। ਫਿਲਹਾਲ 93 ਸਾਲ ਦੇ ਦਿਲੀਪ ਦੀ ਤਬੀਅਤ ਠੀਕ ਨਹੀਂ ਹੈ। ਅਜਿਹੇ 'ਚ ਜੇਕਰ ਸਰਕਾਰ ਉਨ੍ਹਾਂ ਭਾਰਤ ਰਤਨ ਦੇਣ ਦਾ ਐਲਾਨ ਕਰਦੇ ਹੈ ਤਾਂ ਇਹ ਸਵਾਲ ਵੀ ਉੱਠੇਗਾ ਕਿ ਉਹ ਆਪਣਾ ਸਨਮਾਨ ਹਾਸਲ ਕਰਨ ਲਈ ਮੁੰਬਈ ਤੋਂ ਦਿੱਲੀ ਆ ਪਾਉਣਗੇ। ਸੂਤਰਾਂ ਮੁਤਾਬਕ ਜੇਕਰ ਦਿਲੀਪ ਕੁਮਾਰ ਦਿੱਲੀ ਨਹੀਂ ਆ ਪਾਏ ਤਾਂ ਉਨ੍ਹਾਂ ਦੇ ਘਰ ਦਾ ਹੀ ਕੋਈ ਵਿਅਕਤੀ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਦੱਸਿਆ ਜਾਂਦਾ ਹੈ ਕਿ ਦਿਲੀਪ ਕੁਮਾਰ ਨੂੰ ਸਾਲ 1991 'ਚ ਪਦਮ ਭੂਸ਼ਣ, 1994 'ਚ ਦਾਦਾ ਸਾਹਿਦ ਫਾਲਕੇ, ਐਵਾਰਡ ਅਤੇ 2015 'ਚ ਪਦਮ ਵਿਭੂਸ਼ਣ' ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਅਭਿਨੇਤਰੀਆਂ ਨੇ ਜਾਣ-ਬੁੱਝ ਕੇ ਦਿਖਾਏ ਆਪਣੇ ਅੰਦਰੂਨੀ ਕੱਪੜੇ (ਦੇਖੋ ਤਸਵੀਰਾਂ)
NEXT STORY