ਜਲੰਧਰ- ਬਾਲੀਵੁੱਡ ਦੇ ਮਿਸਟਰ ਪਰਫਕੈਸ਼ਨਿਸਟ ਆਮਿਰ ਖਾਨ ਨੇ ਪੰਜਾਬੀ ਗੱਬਰੂ ਗਿੱਪੀ ਗਰੇਵਾਲ ਨੂੰ ਟਵੀਟ ਕਰਕੇ ਉਸ ਦਾ ਬਾਲੀਵੁੱਡ 'ਚ ਸਵਾਗਤ ਕੀਤਾ ਹੈ। ਪਾਲੀਵੁੱਡ ਦੇ ਮਸ਼ਹੂਰ ਗਾਇਕ, ਅਭਿਨੇਤਾ ਗਿੱਪੀ ਗਰੇਵਾਲ ਫਿਲਮ ਸੈਕਿੰਡ ਹੈਂਡ ਹਸਬੈਂਡ ਰਾਹੀਂ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੇ ਹਨ। ਇਸ ਵਿਚ ਗੋਵਿੰਦਾ ਦੀ ਬੇਟੀ ਟੀਨਾ ਵੀ ਗਿੱਪੀ ਨਾਲ ਹਿੰਦੀ ਫਿਲਮਾਂ 'ਚ ਡੈਬਿਊ ਕਰ ਰਹੀ ਹੈ। ਵੀਰਵਾਰ ਨੂੰ ਆਮਿਰ ਖਾਨ ਨੇ ਟਵੀਟ ਰਾਹੀਂ ਗਿੱਪੀ ਤੇ ਟੀਨਾ ਦਾ ਸਵਾਗਤ ਕਰਕੇ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਉਧਰ ਆਮਿਰ ਦੇ ਟਵੀਟ ਨਾਲ ਗਿੱਪੀ ਵੀ ਕਾਫੀ ਖੁਸ਼ ਹੋਏ ਹਨ। ਇਸ ਹੌਸਲੇ ਲਈ ਉਨ੍ਹਾਂ ਨੇ ਆਮਿਰ ਖਾਨ ਦਾ ਧੰਨਵਾਦ ਕੀਤਾ ਹੈ। ਪਾਲੀਵੁੱਡ 'ਚ ਆਪਣੀ ਕਾਮੇਡੀ ਨਾਲ ਦਰਸ਼ਕਾਂ ਦਾ ਮਨ ਮੋਹ ਚੁੱਕੇ ਗਿੱਪੀ ਨੇ ਬਾਲੀਵੁੱਡ 'ਚ ਵੀ ਕਾਮੇਡੀ ਦਾ ਹੀ ਸਹਾਰਾ ਲਿਆ ਹੈ। ਦੱਸਣਯੋਗ ਹੈ ਕਿ 3 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਇਹ ਫਿਲਮ ਕਾਮੇਡੀ ਤੇ ਰੋਮਾਂਸ ਨਾਲ ਭਰਪੂਰ ਹੋਵੇਗੀ। ਇਸ ਫਿਲਮ 'ਚ ਧਰਮਿੰਦਰ ਤੋਂ ਇਲਾਵਾ ਪੰਜਾਬ ਦੇ ਇਕ ਹੋਰ ਕਾਮੇਡੀ ਕਿੰਗ ਗੁਰਪ੍ਰੀਤ ਘੁੱਗੀ ਵੀ ਆਪਣਾ ਜਲਵਾ ਦਿਖਾਉਣਗੇ।
ਕੀ ਭਾਰਤ ਰਤਨ ਨਾਲ ਸਨਮਾਨਿਤ ਹੋਣਗੇ ਦਿਲੀਪ?
NEXT STORY