ਪੰਜਾਬੀ ਭਾਸ਼ਾ 'ਚ ਹੱਕ ਤਲਫੀ ਬੇਇਨਸਾਫੀ ਨੂੰ ਕਿਹਾ ਜਾਂਦਾ ਹੈ। ਜੇ ਕਿਸੇ ਮਾਸੂਮ ਜਾਂ ਨੰਨ੍ਹੇ ਨਾਲ ਬੇਇਨਸਾਫੀ ਹੋਵੇ ਤਾਂ ਉਸ ਨੂੰ ਕਹਿਰ ਕਿਹਾ ਜਾਂਦਾ ਹੈ। ਕੁਝ ਅਜਿਹਾ ਹੀ ਕਰ ਰਹੇ ਹਨ ਪੰਜਾਬ ਦੇ ਪ੍ਰਾਈਵੇਟ ਸਕੂਲ। ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪਹਿਲੀ ਜੂਨ ਤੱਕ ਅੰਤ ਦੀ ਗਰਮੀ ਨਾਲ ਛੁੱਟੀਆਂ ਹੋ ਗਈਆਂ ਹਨ।ਪੰਜਾਬ ਦੇ ਅਜੇ ਵੀ ਬਹੁਤੇ ਪ੍ਰਾਈਵੇਟ ਸਕੂਲ ਮਾਪਦੰਡਾਂ ਦੀ ਅਣਗੌਲੀ ਕਰਕੇ ਬੱਚਿਆਂ ਦਾ ਕਹਿਰ ਡਾਹ ਰਹੇ ਹਨ। ਇਥੇ ਹੀ ਬਸ ਨਹੀਂ ਬਿਲਕੁਲ ਮਾਸੂਮ ਜੋ ਆਂਗਨਵਾੜੀਆਂ 'ਚ ਜਾਂਦੇ ਹਨ ਉਨ੍ਹਾ ਨੂੰ ਵੀ ਅਜੇ ਛੁੱਟੀਆਂ ਨਹੀਂ ਕੀਤੀਆਂ ਗਈਆਂ।ਜਦੋਂ ਛੁੱਟੀ ਦਾ ਟਾਈਮ ਹੁੰਦਾ ਹੈ ਤਾਂ ਦ੍ਰਿਸ਼ ਖੌਫਨਾਕ ਲਗਦਾ ਹੈ। ਸਰਕਾਰਾਂ ਨੂੰ ਵੀ ਸਮਾਂ ਬੀਤਣ ਤੋਂ ਬਾਅਦ ਜਾਗ ਆਉਂਦੀ ਹੈ। ਅੱਜ ਅਤਿ ਲੋੜ ਹੈ ਸਰਕਾਰ ਨੂੰ ਪ੍ਰਾਈਵੇਟ ਸਕੂਲਾਂ 'ਤੇ ਫੀਸਾਂ ਅਤੇ ਹੋਰ ਮਾਪਦੰਡਾਂ ਸਬੰਧੀ ਵੀ ਸ਼ਿਕੰਜਾ ਕੱਸਣ ਦੀ ਤਾਂ ਜੋ ਬੱਚਿਆਂ ਨਾਲ ਹੱਕ ਤਲਫੀ ਨਾ ਹੋ ਸਕੇ। ਸਰਕਾਰੀ ਅਧਿਕਾਰੀਆਂ ਨੂੰ ਵੀ ਚਾਹੀਦਾ ਹੈ ਕਿ ਵਿਦਿਆ ਦੇ ਖੇਤਰ 'ਚ ਕਿਸੇ ਪੱਖ ਤੋਂ ਬੱਚੇ ਅਤੇ ਮਾਂ-ਪਿਉ ਨਾਲ ਹੱਕ ਤਲਫੀ ਰੋਕਣ ਅਸਫਲ ਰਹਿਣ 'ਤੇ ਅਜਿਹੇ ਅਫਸਰਾਂ ਵਿਰੁੱਧ ਮਾਪਦੰਡਾਂ ਦੀ ਅਣਗਹਿਲੀ ਕਰਕੇ ਕਾਰਵਾਈ ਕੀਤੀ ਜਾਵੇ।
ਸੁੱਖਪਾਲ ਸਿੰਘ ਗਿੱਲ
ਗੁਰੂਦੁਆਰਾ ਮੁਮਤਾਜ਼ਗੜ੍ਹ ਬਾਰੇ ਜਾਣਕਾਰੀ
NEXT STORY