ਬਠਿੰਡਾ- ਪਿਛਲੇ ਦਿਨੀਂ ਖੁਦਕੁਸ਼ੀ ਕਰਨ ਵਾਲੇ ਗਾਇਕ ਧਰਮਪ੍ਰੀਤ ਦੀ ਪੋਸਟਮਾਰਟਮ ਰਿਪੋਰਟ ਆਖਿਰਕਾਰ ਸਾਹਮਣੇ ਆ ਚੁੱਕੀ ਹੈ। ਰਿਪੋਰਟ 'ਚ ਖੁਲਾਸਾ ਹੋਇਆ ਕਿ ਧਰਮਪ੍ਰੀਤ ਦੀ ਮੌਤ ਸਾਹ ਘੁਟਣ ਕਾਰਨ ਹੋਈ ਹੈ, ਜਿਸ ਦੀ ਵਜ੍ਹਾ ਹੈ ਉਸ ਵਲੋਂ ਪੱਖੇ ਨਾਲ ਲਟਕ ਕੇ ਫਾਹਾ ਲੈਣਾ। ਜ਼ਿਕਰਯੋਗ ਹੈ ਕਿ ਖੁਦਕੁਸ਼ੀ ਤੋਂ ਪਹਿਲਾਂ ਧਰਮਪ੍ਰੀਤ ਗੁਰਦਾਸਪੁਰ ਦੇ ਹਰਗੋਬਿੰਦਪੁਰ 'ਚ ਪ੍ਰੋਗਰਾਮ ਲਗਾ ਕੇ ਆਏ ਸਨ ਤੇ ਪ੍ਰੋਗਰਾਮ ਤੋਂ ਆਉਣ ਮਗਰੋਂ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ।
ਇਸ ਗੱਲ ਦੀ ਜਾਂਚ ਅਜੇ ਵੀ ਚੱਲ ਰਹੀ ਹੈ ਕਿ ਧਰਮਪ੍ਰੀਤ ਨੇ ਖੁਦਕੁਸ਼ੀ ਕਿਉਂ ਕੀਤੀ ਕਿਉਂਕਿ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਸੀ। ਇਸ ਦਾ ਮੁੱਖ ਕਾਰਨ ਉਂਝ ਧਰਮਪ੍ਰੀਤ ਦੇ ਗਾਇਕੀ ਕਰੀਅਰ ਦਾ ਡਿੱਗਦਾ ਗਰਾਫ ਮੰਨਿਆ ਜਾ ਰਿਹਾ ਹੈ, ਜਿਸ ਨੇ ਉਨ੍ਹਾਂ ਨੂੰ ਅਜਿਹਾ ਖੌਫਨਾਕ ਕਦਮ ਚੁੱਕਣ 'ਤੇ ਮਜਬੂਰ ਕੀਤਾ।
ਕੰਗਨਾ ਦੇ ਭੈਣ-ਭਰਾ ਨੇ ਪਾਰਟੀ 'ਚ ਸ਼ਾਮਲ ਲੋਕਾਂ ਨਾਲ ਕੀਤੀ ਬਦਤਮੀਜ਼ੀ
NEXT STORY