ਮੁੰਬਈ- ਫਿਲਮ ਤਨੂੰ ਵੈਡਸ ਮਨੂੰ ਰਿਟਰਨਜ਼ ਜਦੋਂ ਤੋਂ ਸੁਪਰਹਿੱਟ ਹੋਈ ਹੈ। ਉਦੋਂ ਤੋਂ ਹੀ ਹਰ ਕੋਈ ਕੰਗਨਾ ਦਾ ਹੀ ਗੁਣਗਾਨ ਕਰ ਰਿਹਾ ਹੈ ਤੇ ਉਸ ਨੂੰ ਫਿਲਮ ਨੂੰ ਸਫਲ ਬਣਾਉਣ ਦਾ ਸਾਰਾ ਖਿਤਾਬ ਦਿੱਤਾ ਜਾ ਰਿਹਾ ਹੈ। ਪਰ ਕੰਗਨਾ ਤੋਂ ਵੱਧ ਉਸ ਦੇ ਪਰਿਵਾਰ ਵਾਲੇ ਸਫਲਤਾ ਦੇ ਨਸ਼ੇ 'ਚ ਹਨ। ਅਸਲ 'ਚ ਕਲ ਦੇਰ ਰਾਤ ਫਿਲਮ ਤਨੂੰ ਵੈਡਸ ਮਨੂੰ ਰਿਟਰਨਜ਼ ਦੀ ਸਫਲਤਾ ਪਾਰਟੀ 'ਚ ਕੰਗਨਾ ਦੇ ਆਲੇ-ਦੁਆਲੇ ਉਸ ਦੀ ਭੈਣ ਰੰਗੋਲੀ ਤੇ ਭਰਾ ਅਕਸ਼ਤ ਦਾ ਘੇਰਾ ਸੀ, ਉਥੇ ਆਏ ਮਹਿਮਾਨਾਂ ਨੇ ਜਦੋਂ ਕੰਗਨਾ ਨਾਲ ਫੋਟੋ ਖਿੱਚਵਾਉਣੀ ਚਾਹੀ ਤਾਂ ਉਨ੍ਹਾਂ ਨੇ ਦੂਰ ਰਹਿਣ ਦੀ ਹਦਾਇਤ ਦੇ ਛੱਡੀ।
ਦੱਸਣਯੋਗ ਹੈ ਕਿ ਫਿਲਮ ਨਾਲ ਸਬੰਧਤ ਲੋਕਾਂ ਲਈ ਰੱਖੀ ਇਸ ਪਾਰਟੀ 'ਚ ਕੰਗਨਾ ਡੇਢ ਘੰਟਾ ਦੇਰ ਨਾਲ ਪੁੱਜੀ ਸੀ। ਜਿਥੇ ਸਭ ਤੋਂ ਜ਼ਿਆਦਾ ਹੈਰਾਨੀ ਭਰਿਆ ਵਿਵਹਾਰ ਕੰਗਨਾ ਦੀ ਭੈਣ ਰੰਗੋਲੀ ਤੇ ਭਰਾ ਅਕਸ਼ਤ ਦਾ ਰਿਹਾ, ਉਥੇ ਮੰਨੋ ਜਿਵੇਂ ਰੰਗੋਲੀ ਉਸ ਦੀ ਮੈਨੇਜਰ ਵਰਗਾ ਵਿਵਹਾਰ ਕਰ ਰਹੀ ਸੀ ਤੇ ਭਰਾ ਬਾਡੀਗਾਰਡ ਬਣਿਆ ਹੋਇਆ ਸੀ। ਦੋਵਾਂ ਨੇ ਮਹਿਮਾਨਾਂ ਨੂੰ ਕੰਗਨਾ ਤੋਂ ਦੂਰ ਰੱਖਿਆ ਤੇ ਗੱਲ-ਗੱਲ 'ਤੇ ਨਾਰਾਜ਼ ਹੁੰਦੇ ਰਹੇ। ਸੂਤਰਾਂ ਦੀ ਮੰਨੀਏ ਤਾਂ ਇੰਨੀ ਸਫਲਤਾ ਤੋਂ ਬਾਅਦ ਕੰਗਨਾ ਦੇ ਨਜ਼ਦੀਕੀ ਉਸ ਨੂੰ ਗੁੰਮਰਾਹ ਕਰ ਰਹੇ ਹਨ। ਉਸ ਦੇ ਪਰਿਵਾਰ ਦੇ ਇਕ ਕਰੀਬੀ ਸੂਤਰ ਨੇ ਦੱਸਿਆ ਕਿ ਕੰਗਨਾ ਤੋਂ ਵੱਧ ਉਸ ਦਾ ਪਰਿਵਾਰ ਇਸ ਸਫਲਤਾ ਦਾ ਲਾਭ ਉਠਾਉਣਾ ਚਾਹੁੰਦਾ ਹੈ।
ਗਿੱਪੀ ਗਰੇਵਾਲ ਨੂੰ ਮਿਲੀ ਬਾਲੀਵੁੱਡ 'ਚ ਆਮਿਰ ਖਾਨ ਤੋਂ ਵਾਹ-ਵਾਹੀ (ਦੇਖੋ ਤਸਵੀਰਾਂ)
NEXT STORY