ਪੜ੍ਹਦੇ-ਪੜ੍ਹਦੇ ਵੱਧਦੇ ਜਾਈਏ,
ਅਸੀਂ ਆਪਣੀ ਮੰਜ਼ਿਲ 'ਤੇ ਚੜ੍ਹਦੇ ਜਾਈਏ
ਆਪਣਾ ਅਸੀਂ ਗਿਆਨ ਵਧਾਈਏ,
ਦੂਜਿਆਂ ਨੂੰ ਵੀ ਸਾਥ ਲੈ ਜਾਈਏ
ਆਪਣਿਆਂ ਨੂੰ ਅਸੀਂ ਕੋਲ ਲੈ ਆਈਏ,
ਦੂਜਿਆਂ ਨੂੰ ਅਸੀਂ ਆਪਣਾ ਬਣਾਈਏ,
ਇੰਸਾਨੀਅਤ ਦਾ ਅਸੀਂ ਫਰਜ਼ ਨਿਭਾਈਏ,
ਦੂਜਿਆਂ ਨੂੰ ਅਸੀਂ ਰਸਤਾ ਦਿਖਾਈਏ
ਨੇਕੀ ਨੂੰ ਅਸੀਂ ਅੱਗੇ ਵਧਾਈਏ
ਬਦੀ ਦਾ ਅਸੀਂ ਨਾਂ ਮਿਟਾਈਏ,
ਪੜ੍ਹਦੇ-ਪੜ੍ਹਦੇ ਵੱਧਦੇ ਜਾਈਏ,
ਅਸੀਂ ਆਪਣੀ ਮੰਜ਼ਿਲ 'ਤੇ ਚੜਦੇ ਜਾਈਏ
ਆਏ ਅਸੀਂ ਹਾਂ ਪਛਾਣ ਬਣਾਉਣ,
ਅਤੇ ਪਛਾਣ ਬਣਾ ਵਧੀਆ ਕੰਮ ਦਿਖਾਉਣ,
ਦੇਸ਼ ਨੂੰ ਬੁਲੰਦੀ 'ਤੇ ਪਹੁੰਚਾਉਣ,
ਮਾਤਾ-ਪਿਤਾ ਦਾ ਨਾਂ ਚਮਕਾਉਣ,
ਗੁਰੂਜਨਾਂ ਦਾ ਮਾਨ ਵਧਾਉਣ,
ਆਪਣੀ ਮੰਜ਼ਿਲ ਹੈ ਆਏ ਪਾਉਣ,
ਪੜ੍ਹਦੇ-ਪੜ੍ਹਦੇ ਵੱਧਦੇ ਜਾਈਏ,
ਅਸੀਂ ਆਪਣੀ ਮੰਜ਼ਿਲ 'ਤੇ ਚੜਦੇ ਜਾਈਏ
ਧਰਮ ਦੀ ਅਸੀਂ ਇਕ ਜੋਤ ਜਗਾਈਏ
ਦੁਸ਼ਮਣ ਨੂੰ ਅਸੀਂ ਭਰਾ ਬਣਾਈਏ
ਜਾਤ-ਪਾਤ ਦਾ ਅਸੀਂ ਫਰਕ ਮਿਟਾਈਏ,
ਕਿਸੇ ਨੂੰ ਵਧੀਆ ਸੰਦੇਸ਼ ਅਸੀਂ ਦੇ ਜਾਈਏ,
ਤੇਰੀ ਖਿਲਾਖਟ ਕਹਿ ਜਾਂਦੀ ਗੁਰਸੇਵਕ
ਪੜ੍ਹਦੇ-ਪੜ੍ਹਦੇ ਵੱਧਦੇ ਜਾਈਏ,
ਅਸੀਂ ਆਪਣੀ ਮੰਜ਼ਿਲ 'ਤੇ ਚੜਦੇ ਜਾਈਏ
ਗੁਰਸੇਵਕ ਸਿੰਘ ਪਵਾਰ
'ਪਿਆਸ ਬੁਝਾਉਣ ਵਾਲਾ ਪਾਣੀ ਲੈ ਰਿਹੈ ਕੀਮਤੀ ਜਾਨਾਂ'
NEXT STORY