ਨਵੀਂ ਦਿੱਲ- ਟੀਵੀ ਸੀਰੀਅਲ 'ਇਸ ਪਿਆਰ ਕੋ ਕਯਾ ਨਾਮ ਦੂ' ਫੇਮ ਅਦਾਕਾਰ ਅਵਿਨਾਸ਼ ਸਚਦੇਵ ਨੇ ਬੀਤੇ ਦਿਨੀਂ ਆਪਣੀ ਕੋ ਸਟਾਰ ਸ਼ਲਮਾਨੀ ਦੇਸਾਈ ਨਾਲ ਵਿਆਹ ਕਰ ਲਿਆ। ਅਹਿਮਦਾਬਾਦ ਦੇ ਇਕ ਫਾਈਵ ਸਟਾਰ ਹੋਟਲ 'ਚ ਇਸ ਵਿਆਹ ਦੌਰਾਨ ਅਵਿਨਾਸ਼ ਸਚਦੇਵ ਨੇ ਮੀਡੀਆ ਨਾਲ ਬਦਸਲੂਕੀ ਕਰਦੇ ਹੋਏ ਕੈਮਰਾ ਤੋੜਣ ਦੀ ਧਮਕੀ ਦੇ ਦਿੱਤੀ। ਅਸਲ 'ਚ ਅਵਿਨਾਸ਼ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਵਿਆਹ ਨੂੰ ਮੀਡੀਆ ਕਵਰ ਕਰੇ ਇਸ ਲਈ ਉਨ੍ਹਾਂ ਨੇ ਆਪਣੇ ਵਿਆਹ 'ਚ ਮੀਡੀਆ ਨੂੰ ਵੀ ਨਹੀਂ ਬੁਲਾਇਆ ਸੀ ਪਰ ਕੁਝ ਪੱਤਰਕਾਰ ਵਿਆਹ 'ਚ ਪਹੁੰਚ ਗਏ। ਅਜਿਹੇ 'ਚ ਮੀਡੀਆ ਨੂੰ ਵਿਆਹ 'ਚ ਦੇਖ ਦੇ ਅਵਿਨਾਸ਼ ਨੇ ਆਪਣਾ ਆਪਾ ਖੋ ਦਿੱਤਾ ਅਤੇ ਗੁੱਸੇ 'ਚ ਆਏ ਅਦਾਕਾਰ ਨੇ ਪੱਤਰਕਾਰਾਂ ਦਾ ਕੈਮਰਾ ਤੋੜਣ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਵਾਉਣ ਤੱਕ ਦੀ ਗੱਲ ਕਹਿ ਦਿੱਤੀ। ਅਵਿਨਾਸ਼ ਨੇ ਕਿਹਾ ਹੈ ਕਿ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਵਿਆਹ ਨੂੰ ਮੀਡੀਆ ਨੂੰ ਕਵਰ ਕਰਕੇ ਦਿਖਾਏ।
ਪਤਨੀ ਦੇ ਸਾਹਮਣੇ ਕੰਗਨਾ ਨੇ ਇਮਰਾਨ ਨਾਲ ਕੀਤੀ ਅਜਿਹੀ ਹਰਕਤ ਕਿ ਸਭ ਦੇਖਦੇ ਰਹਿ ਗਏ (ਦੇਖੋ ਤਸਵੀਰਾਂ)
NEXT STORY