ਜਿਹੜੇ ਦੱਸਦੇ ਨੇ ਹੋਰਾਂ ਦੀਆਂ,
ਕੁੜੀਆਂ ਨੂੰ ਪੁਰਜੇ ਪਟੋਲੇ,
ਜਦੋਂ ਹੋਈ ਪੈਦਾ ਆਪਣੀ,
ਪਤਾ ਫੇਰ ਲੱਗੂ
ਜਿਹੜੇ ਕਰਦੇ ਨੇ ਹੋਰਾਂ ਦੀਆਂ ਧੀਆਂ,
ਦੀ ਇੱਜ਼ਤ ਨਾਲ ਖਿਲਵਾੜ,
ਜਦੋਂ ਹੋਈ ਆਪਣੀ ਧੀ ਸ਼ਿਕਾਰ
ਪਤਾ ਫੇਰ ਲੱਗੂ
ਜਿਹੜੇ ਦੇਖ-ਦੇਖ ਛੱਡਦੇ ਨੇ ਹੋਰਾਂ ਦੀਆਂ
ਧੀਆਂ ਪੈਸੇ ਅਤੇ ਰੂਪ ਦੀ ਖਾਤਰ,
ਜਦੋਂ ਛੱਡੀ ਦੇਖ ਆਪਣੀ,
ਪਤਾ ਫੇਰ ਪਤਾ ਲੱਗੂ
ਜਿਹੜੇ ਸਾੜਦੇ ਨੇ ਦਾਜ ਖਾਤਰ ਹੋਰਾਂ ਦੀਆਂ ਧੀਆਂ
ਜਦੋਂ ਚੜੀ ਬਲੀ ਆਪਣੀ, ਪਤਾ ਫੇਰ ਲੱਗੂ
ਜਸਵਿੰਦਰ ਕੌਰ ਚਾਹਲ