ਵੈਸੇ ਮੈਂ ਦਾਰੂ ਪੀਂਦਾ ਨੀ,
ਪਰ ਯਾਰਾ ਦੋਸਤਾਂ ਨੂੰ ਪਿਲਾ ਰਿਹਾ ਹਾਂ,
ਗਊ ਮਾਰੇ ਕੋਈ ਮੈਨੂੰ ਬੜਾ ਦੁੱਖ ਲੱਗਦਾ,
ਪਰ ਆਪਣੇ ਭਰਾ ਦੇ ਵਿਆਹ ਲਈ ਮੈਂ ਬੱਕਰੇ ਵਢਾ ਰਿਹਾ ਹਾਂ,
ਆਪਣੀ ਭੈਣ ਦਾ ਹੱਥ ਫੜ ਕੇ ਨੱਚੇ ਕੋਈ ਤਾਂ ਮੇਰਾ ਖੂਨ ਖੌਲਦਾ,
ਪਰ ਸਟੇਜਾਂ 'ਤੇ ਹੋਰਨਾ ਕੁੜੀਆਂ ਨਾਲ ਮੈਂ ਭੰਗੜੇ ਪਾ ਰਿਹਾ ਹਾਂ,
ਮੈਂ ਬਣਨਾ ਚਾਹੁੰਦਾ ਹਾਂ ਸਰਕਾਰੀ ਮਾਸਟਰ,
ਪਰ ਆਪਣੇ ਬੱਚੇ ਤਾਂ ਕਾਨਵੈਂਟ ਸਕੂਲ 'ਚ ਪੜ੍ਹਾ ਰਿਹਾ ਹਾਂ,
ਨਾਲੇ ਪੰਜਾਬੀ 'ਚ ਨਾਂ ਲਿਖਣ ਵੇਲੇ ਆਉਂਦੀ ਏ ਸ਼ਰਮ ਮੈਨੂੰ,
ਤਾਹੀ ਅੰਗਰੇਜ਼ੀ 'ਚ ਲਿਖ ਕੇ ਠੁੱਕ ਬਣਾ ਰਿਹਾ ਹਾਂ,
ਇਕ ਵਹਿਮ ਦਿਲ 'ਚ ਰੱਖ ਕੇ ਮੈਂ ,ਪੰਜਾਬੀ ਮਾਂ ਬੋਲੀ ਬਚਾ ਰਿਹਾ ਹਾਂ
ਵੈਸੇ ਤਾਂ ਮੈਂ ਹਾਂ ਸ਼ਾਕਾਹਾਰੀ ਪਰ ਮਜਦੂਰਾਂ ਦਾ ਚੰਮ੍ਹ ਖਾ ਲੈਂਦਾ ਹਾਂ,
ਉਨ੍ਹਾਂ ਕੋਲੋਂ ਕਰਵਾ 10 ਘੰਟੇ ਕੰਮ ਮੈਂ 8 ਦੀ ਹੀ ਤਨਖਾਹ ਦਿੰਦਾ ਹਾਂ,
ਇਹੀ ਹੱਕ ਦੀ ਕੀਤੀ ਕਮਾਈ ਨਾਲ,
ਮੈਂ ਹਰ ਸਾਲ ਅਖੰਡ ਪਾਠ ਕਰਵਾ ਰਿਹਾ ਹਾਂ,
ਮੈਂ ਕਿੰਨਾ ਕੂ ਹਾਂ ਸੱਚਾ ਇਸ ਦਾ ਮੈਨੂੰ ਪਤਾ,
ਬਸ ਲੋਕਾਂ ਚ ਆਪਣਾ ਕਿਰਦਾਰ ਬਚਾ ਰਿਹਾ ਹਾਂ..!
ਜਗਦੀਪ ਬੀਰੋਕੇ
ਜਦੋਂ ਹੋਈ ਪੈਦਾ ਆਪਣੀ ਧੀ...
NEXT STORY