ਹੁਣੇ ਜਿਹੇ ਬਲਾਕਬਸਟਰ ਫਿਲਮ 'ਮੈਡ ਮੈਕਸ : ਫਿਊਰੀ ਰੋਡ' 'ਚ ਜ਼ਬਰਦਸਤ ਐਕਸ਼ਨ ਕਰਦੀ ਨਜ਼ਰ ਆਈ ਚਾਰਲੀਜ਼ ਥੇਰੋਨ ਸਭ ਤੋਂ ਜ਼ਿਆਦਾ ਮਿਹਤਾਨਾ ਲੈਣ ਵਾਲੀਆਂ ਹਾਲੀਵੁੱਡ ਅਭਿਨੇਤਰੀਆਂ 'ਚੋਂ ਇਕ ਹੈ। ਸਾਲ 2003 ਦੀ ਫਿਲਮ 'ਮਾਨਸਟਰ' 'ਚ ਇਕ ਕਾਤਲ ਦੀ ਬੇਹੱਦ ਚੁਣੌਤੀਪੂਰਨ ਭੂਮਿਕਾ ਲਈ ਆਸਕਰ ਐਵਾਰਡ ਜਿੱਤ ਚੁੱਕੀ ਇਸ ਦੱਖਣੀ ਅਫਰੀਕੀ ਸੁੰਦਰੀ ਦੇ ਖਾਤੇ 'ਚ ਅਣਗਿਣਤ ਸ਼ਾਨਦਾਰ ਤੇ ਹਿੱਟ ਫਿਲਮਾਂ ਦਰਜ ਹਨ। 'ਮਾਸਟਰ' ਦੇ ਲਈ ਉਸ ਨੇ ਆਪਣਾ ਭਾਰ ਵੀ ਕਈ ਕਿਲੋ ਵਧਾਇਆ ਸੀ ਅਤੇ ਇਸ ਰੋਲ 'ਚ ਪਹਿਲੀ ਨਜ਼ਰੇ ਉਸ ਨੂੰ ਪਛਾਣ ਸਕਣਾ ਬਹੁਤ ਘੱਟ ਲੋਕਾਂ ਲਈ ਸੰਭਵ ਸੀ। ਆਪਣੇ 20 ਸਾਲ ਦੇ ਕਰੀਅਰ 'ਚ ਸਾਲ 1995 'ਚ ਪਹਿਲੀ ਫਿਲਮ 'ਚਿਲਡਰਨ ਆਫ ਦਿ ਕੋਰਨ 3 : ਅਰਬਨ ਹਾਰਵੈਸਟ' ਤੋਂ ਲੈ ਕੇ ਹੁਣੇ ਜਿਹੇ 'ਮੈਡ ਮੈਕਸ...' ਤਕ 39 ਸਾਲਾ ਇਸ ਸੁੰਦਰੀ ਨੇ 40 ਤੋਂ ਵਧੇਰੇ ਫਿਲਮਾਂ 'ਚ ਕੰਮ ਕੀਤਾ ਹੈ। ਸਾਲ 2006 'ਚ ਹੀ ਉਸ ਦਾ ਨਾਂ ਹਾਲੀਵੁੱਡ ਦੀਆਂ ਸਭ ਤੋਂ ਵਧੇਰੇ ਕਮਾਈ ਕਰਨ ਵਾਲੀਆਂ ਟੌਪ 7 ਅਭਿਨੇਤਰੀਆਂ 'ਚ ਸ਼ਾਮਲ ਹੋ ਚੁੱਕਾ ਸੀ।
ਆਪਣੇ ਦਮ 'ਤੇ ਸਫਲਤਾ ਪ੍ਰਾਪਤ ਕਰਨ ਵਾਲੀ ਇਸ ਅਦਾਕਾਰਾ ਨੇ ਆਪਣਾ ਕਰੀਅਰ ਬਤੌਰ ਮਾਡਲ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਉਸ ਨੇ ਬੈਲੇ ਡਾਂਸਰ ਬਣਨ ਦੀ ਕੋਸ਼ਿਸ਼ ਕੀਤੀ ਪਰ ਪੈਰ 'ਤੇ ਸੱਟ ਲੱਗਣ ਕਾਰਨ ਉਸ ਲਈ ਬੈਲੇ ਡਾਂਸਰ ਬਣਨ ਦੇ ਰਸਤੇ ਬੰਦ ਹੋ ਗਏ ਸਨ। ਸਿਰਫ 400 ਡਾਲਰ ਲੈ ਕੇ ਉਹ ਹੀਰੋਇਨ ਬਣਨ ਦਾ ਸੁਪਨਾ ਮਨ 'ਚ ਲਈ ਲਾਸ ਏਂਜਲਸ ਪਹੁੰਚੀ ਸੀ, ਜਿਥੇ ਇਕ ਸਹੇਲੀ ਦੇ ਘਰ ਦੇ ਬੇਸਮੈਂਟ 'ਚ ਰਹਿੰਦਿਆਂ ਉਸ ਨੇ ਸੰਘਰਸ਼ ਕੀਤਾ।
ਆਪਣੀ ਕੋਸ਼ਿਸ਼ਾਂ ਨਾਲ ਉਸ ਨੂੰ ਹੌਰਰ ਫਿਲਮ 'ਚਿਲਡਰਨ ਆਫ ਦਿ ਕੋਰਨ 3' 'ਚ ਕੰਮ ਮਿਲਿਆ, ਜਿਸ 'ਚ ਉਸ ਦਾ ਇਕ ਵੀ ਸੰਵਾਦ ਨਹੀਂ ਸੀ। ਹੌਲੀ-ਹੌਲੀ ਸਫਲਤਾ ਦੇ ਮੁਕਾਮ 'ਤੇ ਉਹ ਪਹੁੰਚੀ। ਉਸ ਨੇ ਇਕ ਅਫਰੀਕੀ ਮੂਲ ਦੇ ਬੇਟੇ ਨੂੰ ਗੋਦ ਲਿਆ ਹੋਇਆ ਹੈ ਅਤੇ ਹੁਣੇ ਜਿਹੇ ਬਾਲੀਵੁੱਡ ਅਦਾਕਾਰ ਸੀਮ ਪੈਨ ਨਾਲ ਆਪਣੀ ਮੰਗਣੀ ਤੋੜ ਕੇ ਦੁਬਾਰਾ ਸਿੰਗਲ ਹੋ ਚੁੱਕੀ ਹੈ। ਚਾਰਲੀਜ਼ ਕਹਿ ਚੁੱਕੀ ਹੈ ਕਿ ਉਸ ਨੂੰ ਆਨ ਸਕ੍ਰੀਨ ਇੰਟੀਮੇਟ ਸੀਨ ਦੇਣ 'ਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਅਤੇ ਬਤੌਰ ਅਦਾਕਾਰਾ ਉਹ ਅਜਿਹੇ ਸੀਨ ਦੇਣ 'ਚ ਸਹਿਜ ਮਹਿਸੂਸ ਕਰਦੀ ਹੈ। '2 ਡੇਜ਼ ਇਨ ਦਿ ਵੈਲੀ', 'ਦਿ ਡੈਵਿਲਸ ਐਡਵੋਕੇਟ', 'ਯੰਗ ਐਡਲਟ' ਤੇ 'ਦਿ ਬਰਨਿੰਗ ਪਲੇਨ' ਵਰਗੀਆਂ ਫਿਲਮਾਂ 'ਚ ਕੱਪੜੇ ਲਾਹ ਚੁੱਕੀ ਇਸ ਸੁੰਦਰੀ ਅਨੁਸਾਰ ਅਜਿਹੇ ਦ੍ਰਿਸ਼ਾਂ 'ਚ ਕਾਫੀ ਹੱਦ ਤਕ ਸਹਿ-ਕਲਾਕਾਰ ਨਾਲ ਸਹਿਜਤਾ ਵੀ ਮਾਇਨੇ ਰੱਖਦੀ ਹੈ। ਉਹ ਖੁਸ਼ਕਿਸਮਤ ਹੈ ਕਿ ਸਾਰੇ ਮੰਨੇ-ਪ੍ਰਮੰਨੇ ਅਭਿਨੇਤਾਵਾਂ ਨਾਲ ਹੀ ਉਸ ਨੂੰ ਅਜਿਹੇ ਦ੍ਰਿਸ਼ ਫਿਲਮਾਉਣੇ ਪਏ ਹਨ।
ਸਿਰਫ ਸ਼ੋਅ ਪੀਸ ਨਹੀਂ ਬਣਨਾ ਚਾਹੁੰਦੀ : ਪ੍ਰੀਤ ਚੌਹਾਨ
NEXT STORY