ਕੀ ਤੁਹਾਨੂੰ ਪਤਾ ਹੈ ਕਿ ਤੁਲਸੀ ਜਿੱਥੇ ਸਾਨੂੰ ਕਈ ਫਾਇਦੇ ਦਿੰਦੀ ਹੈ, ਉੱਥੇ ਹੀ ਇਹ ਘਰ ਵਿਚ ਆਉਣ ਵਾਲੀ ਮੁਸੀਬਤ ਦਾ ਪਹਿਲਾਂ ਹੀ ਸੰਕੇਤ ਦੇ ਦਿੰਦੀ ਹੈ। ਤੁਸੀਂ ਸੋਚਦੇ ਹੋਵੇਗੇ ਕਿ ਉਹ ਕਿਵੇ? ਜੇਕਰ ਤੁਹਾਡੇ ਘਰ, ਪਰਿਵਾਰ 'ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਉਸ ਦਾ ਅਸਰ ਸਭ ਤੋਂ ਪਹਿਲਾਂ ਘਰ ਵਿਚ ਲੱਗੇ ਤੁਲਸੀ ਦੇ ਬੂਟੇ 'ਤੇ ਹੁੰਦਾ ਹੈ। ਤੁਸੀਂ ਉਸ ਬੂਟੇ ਦਾ ਕਿੰਨਾ ਵੀ ਖਿਆਲ ਕਿਉਂ ਨਾ ਰੱਖੋ ਉਹ ਹੌਲੀ-ਹੌਲੀ ਸੁੱਕਣ ਲੱਗਦਾ ਹੈ।
ਸ਼ਾਸਤਰਾਂ ਤੇ ਪੁਰਾਣਾਂ ਮੁਤਾਬਕ ਅਜਿਹਾ ਇਸ ਲਈ ਹੁੰਦਾ ਹੈ ਕਿ ਜਿਸ ਘਰ 'ਤੇ ਮੁਸੀਬਤ ਆਉਣ ਵਾਲੀ ਹੁੰਦੀ ਹੈ, ਉਸ ਘਰ ਤੋਂ ਸਭ ਤੋਂ ਪਹਿਲਾਂ ਲਕਸ਼ਮੀ ਯਾਨੀ ਕਿ ਤੁਲਸੀ ਚਲੀ ਜਾਂਦੀ ਹੈ। ਜੇਕਰ ਕੋਈ ਗ੍ਰਹਿ ਅਸ਼ੁੱਭ ਫਲ ਦੇਵੇਗਾ ਤਾਂ ਉਸ ਦਾ ਪ੍ਰਭਾਵ ਵੀ ਚੀਜ਼ਾਂ 'ਤੇ ਪੈਂਦਾ ਹੈ। ਜੇਕਰ ਕੋਈ ਗ੍ਰਹਿ ਸ਼ੁੱਭ ਫਲ ਦਿੰਦਾ ਹੈ ਤਾਂ ਉਸ ਦੇ ਸ਼ੁੱਭ ਪ੍ਰਭਾਵ ਨਾਲ ਤੁਲਸੀ ਦਾ ਬੂਟਾ ਵਧਦਾ ਰਹਿੰਦਾ ਹੈ। ਘਰ ਵਿਚ ਲੱਗਾ ਤੁਲਸੀ ਦਾ ਬੂਟਾ ਇਕ ਵੈਧ ਦੇ ਬਰਾਬਰ ਹੈ। ਛੋਟੇ-ਛੋਟੇ ਤੇ ਗਹਿਰੇ ਹਰੇ ਰੰਗ ਦੀ ਇਹ ਤੁਲਸੀ ਸਾਡੀ ਜ਼ਿੰਦਗੀ ਨੂੰ ਰੋਗਾਂ ਤੋਂ ਮੁਕਤ ਬਣਾਉਣ ਵਿਚ ਸਹਾਈ ਹੁੰਦੀ ਹੈ।
ਆਓ ਜਾਣਦੇ ਹਾਂ ਇਸ ਬਾਰੇ ਹੋਰ ਗੱਲਾਂ-
1. ਤੁਲਸੀ ਦਾ ਬੂਟਾ ਰਸੋਈ ਕੋਲ ਰੱਖਣ ਨਾਲ ਪਰਿਵਾਰਕ ਕਲੇਸ਼ ਖਤਮ ਹੁੰਦਾ ਹੈ।
2. ਲੜਕੀ ਦੇ ਵਿਆਹ ਵਿਚ ਦੇਰੀ ਹੋ ਰਹੀ ਹੋਵੇ ਤਾਂ ਅਗਨੀ ਕੋਣ ਵਿਚ ਤੁਲਸੀ ਦੇ ਬੂਟੇ ਨੂੰ ਲਾਓ ਤੇ ਜੇਕਰ ਲੜਕੀ ਰੋਜ਼ ਪਾਣੀ ਦੇਵੇ ਤਾਂ ਵਿਆਹ ਜਲਦੀ ਹੁੰਦਾ ਹੈ ਤੇ ਰੁਕਾਵਟਾਂ ਦੂਰ ਹੁੰਦੀਆਂ ਹਨ।
3. ਜੇਕਰ ਤੁਹਾਡਾ ਕਾਰੋਬਾਰ ਠੀਕ ਨਹੀਂ ਚਲਦਾ ਤਾਂ ਦੱਖਣੀ-ਪੱਛਮੀ ਦਿਸ਼ਾ ਵਿਚ ਤੁਲਸੀ ਦਾ ਬੂਟਾ ਰੱਖੋ ਅਤੇ ਹਰ ਸ਼ੁੱਕਰਵਾਰ ਨੂੰ ਕੱਚਾ ਦੁੱਧ ਚੜਾਓ, ਇਸ ਨਾਲ ਕਾਰੋਬਾਰ ਵਿਚ ਸਫਲਤਾ ਮਿਲਦੀ ਹੈ।
ਬੱਚਿਆਂ ਦੀਆਂ ਅਜਿਹੀਆਂ ਨਟਖਟ ਅਦਾਵਾਂ ਦੇਖ ਤੁਹਾਡਾ ਦਿਲ ਵੀ ਹੋ ਜਾਵੇਗਾ ਖੁਸ਼ (ਵੀਡੀਓ)
NEXT STORY