ਕਸ਼ਮੀਰ — ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਹਾ ਗਿਆ ਹੈ। ਹਰ ਕਿਸੇ ਦਾ ਸਪਨਾ ਹੁੰਦਾ ਹੈ ਕਿ ਘੱਟੋ-ਘੱਟ ਇਕ ਵਾਰ ਤਾਂ ਕਸ਼ਮੀਰ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਗੁਲਮਰਗ ਦੀ। ਇਹ ਜੰਮੂ-ਕਸ਼ਮੀਰ ਤੋਂ ਲਗਭਗ 2730 ਮੀਟਰ ਦੀ ਉਂਚਾਈ 'ਤੇ ਮੌਜੂਦ ਬਾਰਾਮੂਲਾ ਜ਼ਿਲ੍ਹੇ 'ਚ ਸਥਿਤ ਹੈ ਅਤੇ ਫੁੱਲਾਂ ਦਾ ਸੂਬਾ ਕਹਾਉਂਦਾ ਹੈ। ਇਥੋਂ ਦੀਆਂ ਹਰੀਆਂ-ਭਰੀਆਂ ਵਾਦੀਆਂ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੀ ਹੈ। ਜੇਕਰ ਤੁਸੀਂ ਵੀ ਇਸ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ...
1. ਗੋਂਡੋਲਾ ਲਿਫਟ — ਗੁਲਮਾਰਗ ਜਾਂਦੇ ਸਮੇਂ ਇਥੋਂ ਦੇ 'ਗੋਂਡੋਲਾ ਲਿਫਟ' ਦੀ ਯਾਤਰਾ ਜ਼ਰੂਰ ਕਰਨੀ ਚਾਹੀਦੀ ਹੈ। ਇਥੇ ਏਸ਼ੀਆ ਦਾ 13500 ਫੁੱਟ ਉੱਚਾ ਕੇਬਲ ਕਾਰ ਸਿਸਟਮ ਹੈ।
2. ਗੁਲਮਰਗ ਸਕੀ — ਇਥੇ ਭਾਰੀ ਮਾਤਰਾ 'ਚ ਬਰਫ ਪੈਣ ਕਰਕੇ ਸੈਲਾਨੀਆਂ ਦਾ ਮਨਪਸੰਦ ਸਥਾਨ ਹੈ।
3. ਗੋਲਫ ਕੋਰਸ — ਸਮੁੰਦਰ ਤੋਂ ਲਗਭਗ 2650 ਮੀਟਰ ਉਂਚਾਈ 'ਤੇ ਸਥਿਤ, ਇਹ ਗੋਲਫ ਕੋਰਸ ਦੁਨੀਆਂ ਦਾ ਸਭ ਤੋਂ ਉੱਚਾ ਗੋਲਫ ਕੋਰਸ ਹੈ।
4. ਖਿਲਨਮਾਰਗ — ਇਹ ਗੁਲਮਰਗ 'ਚ ਸਥਿਤ ਇਕ ਛੋਟੀ ਜਿਹੀ ਘਾਟੀ ਹੈ, ਇਥੇ ਸੈਲਾਨੀ ਸਕੀਂਗ ਕਰਨ ਲਈ ਆਉਂਦੇ ਹਨ।
5. ਤੰਗਮਾਰਗ — ਬਾਰਾਮੁੱਲਾ ਜ਼ਿਲ੍ਹੇ 'ਚ ਸਥਿਤ ਤੰਗਮਾਰਗ ਖੇਤਰ ਹੈਂਡੀਕ੍ਰਾਫਟ ਦੇ ਸਮਾਨ ਲਈ ਬਹੁਤ ਮਸ਼ਹੂਰ ਹੈ।
6. ਗੁਲਮਰਗ ਬਾਈਯੋਸਫਿਅਰ ਰਿਜ਼ਰਵ - ਇਹ ਲੁਪਤ ਹੁੰਦੇ ਜੀਵਾਂ ਲਈ ਆਵਾਸ ਸਥਾਨ ਮੰਨਿਆ ਜਾਂਦਾ ਹੈ।
7. ਫਿਰੋਜ਼ਪੁਰਾ ਪਿੰਡ — ਇਥੋਂ ਦਾ ਦ੍ਰਿਸ਼ ਠੰਡ ਦੇ ਮੌਸਮ 'ਚ ਦੇਖਣ ਵਾਲਾ ਹੁੰਦਾ ਹੈ। ਇਥੇ ਘੁੰਮ ਕੇ ਇਸ ਤਰ੍ਹਾਂ ਲੱਗੇਗਾ ਜਿਵੇਂ ਸਵਿਟਜ਼ਰਲੈਂਡ ਦੀ ਸੈਰ ਕਰ ਰਹੇ ਹੋਵੋ।
ਸੋ ਇਨ੍ਹਾਂ ਕੁਝ ਦੇਖਣ ਨੂੰ ਮਿਲੇ ਤਾਂ ਘੁੰਮਣ ਨੂੰ ਜ਼ਰੂਰ ਦਿਲ ਕਰੇਗਾ।
41 ਸਾਲਾਂ ਤੋਂ ਕਦੇ ਨਹੀਂ ਤੁਰਿਆ ਇਹ ਵਿਅਕਤੀ, ਬਣਿਆ ਸਭ ਲਈ ਮਿਸਾਲ (ਤਸਵੀਰਾਂ)
NEXT STORY