ਸਮੁੰਦਰੀ ਜੀਵਾਂ ’ਚ ਸ਼ਾਰਕ ਨੂੰ ਸਭ ਤੋਂ ਖਤਰਨਾਕ ਜੀਵ ਮੰਨਿਆ ਜਾਂਦਾ ਹੈ। ਸ਼ਾਰਕ ਨੂੰ ਜੇਕਰ ਕੋਈ ਵੱਡਾ ਸ਼ਿਕਾਰ ਹੱਥ ਲੱਗ ਜਾਵੇ ਤਾਂ ਉਹ ਪੂਰੇ ਇਕ ਮਹੀਨੇ ਤਕ ਬਿਨਾਂ ਕੁਝ ਖਾਏ ਵੀ ਰਹਿ ਸਕਦੀ ਹੈ। ਉਂਝ ਸ਼ਾਰਕ ਦੀ ਸਭ ਤੋਂ ਵੱਡੀ ਖਾਸੀਅਤ ਇਹੋ ਮੰਨੀ ਜਾਂਦੀ ਹੈ ਕਿ ਜਦੋਂ ਸ਼ਾਰਕ ਇਕ ਨਿਸ਼ਚਿਤ ਆਕਾਰ ਤਕ ਪਹੁੰਚ ਜਾਂਦੀ ਹੈ ਤਾਂ ਉਹ ਖੁਦ ਆਪਣਾ ਲਿੰਗ ਬਦਲ ਸਕਦੀ ਹੈ। ਇਹੋ ਨਹੀਂ, ਇਕ ਨਿਸ਼ਚਿਤ ਲੰਬਾਈ ਪ੍ਰਾਪਤ ਕਰਨ ਤੋਂ ਬਾਅਦ ਸ਼ਾਰਕ ਸਮੁੰਦਰ ਦੀ ਡੂੰਘਾਈ ’ਚ ਚੱਲੀ ਜਾਂਦੀ ਹੈ ਅਤੇ ਫਿਰ ਆਪਣੀ ਬਾਕੀ ਦੀ ਜ਼ਿੰਦਗੀ ਉਥੇ ਹੀ ਲੰਘਾ ਦਿੰਦੀ ਹੈ।
ਜੀਵ ਵਿਗਿਆਨੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਦੇਖਿਆ ਗਿਆ ਹੈ ਕਿ ਵੱਡੇ ਆਕਾਰ ਦੀਆਂ ਸਾਰੀਆਂ ਵ੍ਹੇਲ ਸ਼ਾਰਕ ਬੱਚਿਆਂ ਨੂੰ ਜਨਮ ਦਿੰਦੀਆਂ ਹਨ। ਸ਼ਾਰਕ 24 ਘੰਟੇ ਪਾਣੀ ’ਚ ਤੈਰਦੀ ਰਹਿੰਦੀ ਹੈ ਕਿਉਂਕਿ ਇਸਨੂੰ ਲਗਾਤਾਰ ਆਕਸੀਜਨ ਦੀ ਪ੍ਰਾਪਤੀ ਤਾਂ ਹੀ ਹੁੰਦੀ ਹੈ ਜਦੋਂ ਇਹ ਤੈਰਦੀ ਰਹਿੰਦੀ ਹੈ। ਜੇਕਰ ਕਿਸੇ ਸ਼ਾਰਕ ਨੂੰ ਫੜ੍ਹ ਕੇ ਪਿੱਛੇ ਵੱਲ ਖਿੱਚ ਲਿਆ ਜਾਵੇ ਅਤੇ ਕੁਝ ਮਿੰਟਾਂ ਤੱਕ ਇਸੇ ਸਥਿਤੀ ’ਚ ਰੱਖਿਆ ਜਾਵੇ ਤਾਂ ਆਕਸੀਜਨ ਨਾ ਮਿਲ ਸਕਣ ਕਾਰਣ ਕੁਝ ਹੀ ਮਿੰਟਾਂ ’ਚ ਉਸ ਦੀ ਮੌਤ ਹੋ ਜਾਂਦੀ ਹੈ।
ਹਾਲਾਂਕਿ ਸ਼ਾਰਕ ਦੇ ਸਬੰਧ ’ਚ ਅੱਜ ਵੀ ਅਜਿਹੇ ਬਹੁਤ ਸਾਰੇ ਭੇਦ ਹਨ ਜਿਨ੍ਹਾਂ ਦਾ ਜੀਵ ਵਿਗਿਆਨੀ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਪਤਾ ਲਗਾਉਣ ’ਚ ਸਫਲ ਨਹੀਂ ਹੋ ਸਕੇ ਹਨ। ਕਾਰਣ, ਕਿਸੇ ਜਿਉਂਦੀ ਸ਼ਾਰਕ ਨੂੰ ਇਨਸਾਨੀ ਬੰਧਨ ’ਚ ਰੱਖ ਸਕਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੈ ਅਤੇ ਮ੍ਰਿਤਕ ਸ਼ਾਰਕ ’ਤੇ ਅਧਿਐਨ ਕਰ ਕੇ ਉਨ੍ਹਾਂ ਦੀ ਆਦਤਾਂ ਅਤੇ ਉਸਦੇ ਸਾਰੇ ਭੇਦਾਂ ਨੂੰ ਜਾਣ ਸਕਣਾ ਸੰਭਵ ਨਹੀਂ ਹੈ।
ਭਟਕਦਾ ਹੋਇਆ ਸ਼ੈਤਾਨ ਖਿਡਾਰੀ ਬ੍ਰਾਊਨ ਬੀਅਰ
NEXT STORY