ਨਵੀਂ ਦਿੱਲੀ (ਭਾਸ਼ਾ)- ਟਾਪ ਦਾ ਦਰਜਾ ਪ੍ਰਾਪਤ ਜੀ. ਸਾਥੀਆਨ ਅਤੇ ਦੀਯਾ ਚਿਤਾਲੇ ਨੇ ਵੀਰਵਾਰ ਇਥੇ ਯੂ. ਟੀ. ਟੀ. ਰਾਸ਼ਟਰੀ ਰੈਂਕਿੰਗ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਕ੍ਰਮਵਾਰ ਪੁਰਸ਼ ਅਤੇ ਮਹਿਲਾ ਸਿੰਗਲ ਖਿਤਾਬ ਜਿੱਤ ਕੇ ਆਪਣਾ ਦਬਦਬਾ ਕਾਇਮ ਰੱਖਿਆ।
ਪੁਰਸ਼ਾਂ ਦੇ ਫਾਈਨਲ ’ਚ ਸਾਬਕਾ ਰਾਸ਼ਟਰੀ ਚੈਂਪੀਅਨ ਸਾਥੀਆਨ ਨੇ ਆਪਣੇ ਤਜੁਰਬੇ ਅਤੇ ਤੇਜ਼ ਰਣਨੀਤੀ ਨਾਲ ਪੱਛਮੀ ਬੰਗਾਲ ਦੇ ਅੰਕੁਰ ਭੱਟਾਚਾਰਿਆ ਖਿਲਾਫ ਜਿੱਤ ਦਰਜ ਕਰ ਕੇ ਆਪਣੇ ਨਾਂ ਕੀਤਾ। ਉੱਥੇ ਹੀ ਟਾਪ ਦਾ ਦਰਜਾ ਪ੍ਰਾਪਤ ਅਤੇ ਪਿਛਲੀ ਰਾਸ਼ਟਰੀ ਚੈਂਪੀਅਨ ਦੀਯਾ ਚਿਤਾਲੇ ਨੇ ਮਹਿਲਾਵਾਂ ਦੇ ਫਾਈਨਲ ’ਚ ਸਾਬਕਾ ਰਾਸ਼ਟਰੀ ਚੈਂਪੀਅਨ ਸੁਤੀਰਥਾ ਮੁਖਰਜੀ ਨੂੰ 4-0 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ।
ਤੀਰਅੰਦਾਜ਼ੀ ਵਿਸ਼ਵ ਚੈਂਪੀਅਨਸ਼ਿਪ : ਦੀਪਿਕਾ ਹਾਰੀ, ਗਾਥਾ ਪ੍ਰੀ ਕੁਆਰਟਰ ਫਾਈਨਲ ’ਚ
NEXT STORY