ਲੰਡਨ/ਠਾਣੇ (ਭਾਸ਼ਾ)- ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਵਿਰਾਜ ਮੁੰਗਾਲੇ ਨੇ ਆਪਣੀ ਮਾਂ ਨੂੰ ਮਿਲਣ ਲਈ ਲੰਡਨ ਤੋਂ ਠਾਣੇ ਤੱਕ ਆਪਣੀ ਐੱਸ.ਯੂ.ਵੀ. ਚਲਾ ਕੇ ਇਕ ਅਸਾਧਾਰਣ ਯਾਤਰਾ ਪੂਰੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਯਾਤਰਾ 59 ਦਿਨਾਂ 'ਚ 16 ਦੇਸ਼ਾਂ 'ਚ ਹੋਈ। ਮੁੰਗਾਲੇ ਅਨੁਸਾਰ, ਉਨ੍ਹਾਂ ਨੇ 18,300 ਕਿਲੋਮੀਟਰ ਦੀ ਦੂਰੀ ਤੈਅ ਕੀਤੀ, ਜਿਸ 'ਚ ਉਹ ਯੂਕੇ, ਫਰਾਂਸ, ਜਰਮਨੀ, ਬੈਲਜ਼ੀਅਮ, ਪੋਲੈਂਡ, ਲਿਥੁਆਨੀਆ, ਲਾਤਵੀਆ, ਐਸਟੋਨੀਆ, ਰੂਸ, ਉਜ਼ਬੇਕਿਸਤਾਨ, ਕਿਰਗੀਸਤਾਨ, ਚੀਨ, ਤਿੱਬਤ, ਨੇਪਾਲ ਅਤੇ ਅੰਤ 'ਚ ਭਾਰਤ ਪਹੁੰਚੇ। ਰਸਤੇ 'ਚ ਉਨ੍ਹਾਂ ਨਾਲ ਨੇਪਾਲੀ ਦੋਸਤ ਰੋਸ਼ਨ ਸ਼ਰੇਸ਼ਠਾ ਵੀ ਸਨ, ਜੋ ਨੇਪਾਲ ਦੇ ਕਾਠਮਾਂਡੂ ਤੱਕ ਗਏ।
ਇਸ ਸਾਹਸਿਕ ਯਾਤਰਾ ਦੀ ਪ੍ਰੇਰਨਾ ਉਨ੍ਹਾਂ ਨੂੰ ਇਤਿਹਾਸਕ ਸਿਲਕ ਰੂਟ ਦੇ ਪ੍ਰਤੀ ਉਨ੍ਹਾਂ ਦੇ ਆਕਰਸ਼ਨ ਤੋਂ ਮਿਲੀ। ਨਾਲ ਹੀ ਅਜਿਹੇ ਹੋਰ ਲੋਕਾਂ ਦੀਆਂ ਕਹਾਣੀਆਂ ਤੋਂ ਵੀ, ਜਿਨ੍ਹਾਂ ਨੇ ਅਜਿਹੀਆਂ ਹੀ ਯਾਤਰਾਵਾਂ ਕੀਤੀਆਂ ਸਨ। ਮੁੰਗਲੇ ਨੇ 17 ਜੂਨ ਨੂੰ ਠਾਣੇ ਪਹੁੰਚਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ,''ਮੈਂ ਹਰ ਦਿਨ ਲਗਭਗ 400-600 ਕਿਲੋਮੀਟਰ ਦੀ ਯਾਤਰਾ ਕੀਤੀ, ਕਦੇ-ਕਦੇ ਇਕ ਹਜ਼ਾਰ ਕਿਲੋਮੀਟਰ ਤੱਕ ਦੀ ਯਾਤਰਾ ਕੀਤੀ, ਹਮੇਸ਼ਾ ਰਾਤ ਨੂੰ ਡਰਾਈਵਿੰਗ ਤੋਂ ਬਚਦੇ ਹੋਏ ਸੁਰੱਖਿਆ ਨੂੰ ਪਹਿਲ ਦਿੱਤੀ।'' ਮੁੰਗਲੇ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਨੌਕਰੀ ਤੋਂ 2 ਮਹੀਨੇ ਦੀ ਛੁੱਟੀ ਲਈ ਅਤੇ ਜਿਸ ਵੀ ਦੇਸ਼ 'ਚ ਗਏ, ਉੱਥੋਂ ਮਨਜ਼ੂਰੀ ਅਤੇ ਕਾਨੂੰਨੀ ਮਨਜ਼ੂਰੀ ਦਾ ਸਾਵਧਾਨੀਪੂਰਵਕ ਪ੍ਰਬੰਧ ਕੀਤਾ। 5,200 ਮੀਟਰ ਦੀ ਉੱਚਾਈ 'ਤੇ ਹੋਣ ਵਾਲੀ ਬੀਮਾਰੀ, ਬਰਫ਼ ਅਤੇ ਠੰਡ ਸਮੇਤ ਮੌਸਮ ਦੀ ਸਥਿਤੀ ਉਨ੍ਹਾਂ ਦੀ ਯਾਤਰਾ 'ਚ ਆਉਣ ਵਾਲੀਆਂ ਚੁਣੌਤੀਆਂ 'ਚੋਂ ਕੁਝ ਸਨ। ਮੁੰਗਲੇ ਨੇ ਕਿਹਾ ਕਿ ਉਹ ਜਹਾਜ਼ ਰਾਹੀਂ ਯੂਕੇ ਜਾਣਗੇ ਅਤੇ ਆਪਣੀ ਐੱਸ.ਯੂ.ਵੀ. ਨੂੰ ਵੀ ਜਹਾਜ਼ ਰਾਹੀਂ ਲੈ ਕੇ ਜਾਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੋਟਲ ਦੀ ਦੂਜੀ ਮੰਜ਼ਿਲ ਦੀ ਖਿੜਕੀ 'ਚੋਂ ਡਿੱਗਿਆ ਮਾਸੂਮ ਬੱਚਾ, ਇਕ ਗਲਤੀ ਨੇ ਲੈ ਲਈ ਜਾਨ
NEXT STORY