ਮਾਸਕੋ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਭੱਜ-ਦੌੜ ਤੋਂ ਬਾਅਦ ਹੋਏ ਹਾਦਸੇ 'ਚ 121 ਲੋਕਾਂ ਦੀ ਮੌਤ 'ਤੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਬੁੱਧਵਾਰ ਨੂੰ ਸੋਗ ਜ਼ਾਹਰ ਕੀਤਾ ਹੈ। ਭਾਰਤ 'ਚ ਰੂਸੀ ਦੂਤਘਰ ਨੇ 'ਐਕਸ' 'ਤੇ ਪੋਸਟ ਕੀਤਾ,''ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਇਸ ਘਟਨਾ ਨੂੰ ਲੈ ਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਗ ਸੰਦੇਸ਼ ਭੇਜਿਆ ਹੈ, ਜਿਸ 'ਚ ਕਿਹਾ ਗਿਆ ਹੈ ਕ੍ਰਿਪਾ ਉੱਤਰ ਪ੍ਰਦੇਸ਼ 'ਚ ਹੋਈ ਦੁਖ਼ਦ ਘਟਨਾ 'ਤੇ ਹਾਰਦਿਕ ਹਮਦਰਦੀ ਸਵੀਕਾਰ ਕਰੋ।''

ਇਹ ਭੱਜ-ਦੌੜ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਸਿੰਕਦਰਾਰਾਊ ਖੇਤਰ ਦੇ ਫੁਲਰਾਈ ਪਿੰਡ 'ਚ ਮੰਗਲਵਾਰ ਨੂੰ ਹੋਈ। ਪੀੜਤ ਹਜ਼ਾਰਾਂ ਦੀ ਭੀੜ ਦਾ ਹਿੱਸਾ ਸਨ, ਜੋ ਧਾਰਮਿਕ ਪ੍ਰਚਾਰਕ ਦੀ 'ਸਤਿਸੰਗ' ਲਈ ਸਿੰਕਦਰਾਰਾਊ ਖੇਤਰ ਦੇ ਫੁਲਰਾਈ ਪਿੰਡ ਕੋਲ ਇਕੱਠੇ ਹੋਏ ਸਨ। ਉੱਤਰ ਪ੍ਰਦੇਸ਼ ਪੁਲਸ ਨੇ ਬੁੱਧਵਾਰ ਨੂੰ ਧਾਰਮਿਕ ਸਮਾਗਮ ਦੇ ਆਯੋਜਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ, ਜਿਸ 'ਚ ਉਨ੍ਹਾਂ 'ਤੇ ਸਬੂਤ ਲੁਕਾਉਣ ਅਤੇ ਸ਼ਰਤਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ, ਜਿਸ 'ਚ 2.5 ਲੱਖ ਲੋਕ ਇਕੱਠੇ ਹੋਏ, ਜਦੋਂ ਕਿ ਸਿਰਫ਼ 80 ਹਜ਼ਾਰ ਲੋਕਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਿੰਟਾਂ 'ਚ ਢਹਿ ਗਿਆ ਦਰਿਆ 'ਤੇ ਬਣਿਆ ਪੁਲ, ਕਈ ਪਿੰਡਾਂ ਦਾ ਟੁੱਟਿਆ ਸੰਪਰਕ
NEXT STORY