ਗੁਰਦਾਸਪੁਰ (ਜ. ਬ.) - ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਸ਼ਿਕਾਰਪੁਰ ’ਚ ਕੱਟੜਪੰਥੀਆਂ ਨੇ ਬੀਤੀ ਰਾਤ ਇਕ ਹਿੰਦੂ ਮੰਦਰ ਦੀਆਂ ਮੂਰਤੀਆਂ ਨੂੰ ਤੋੜਨ ਤੋਂ ਬਾਅਦ ਉਥੇ ਲੁੱਟਮਾਰ ਕੀਤੀ। ਮੁਲਜ਼ਮਾਂ ਨੇ ਲੁੱਟਮਾਰ ਕਰਨ ਤੋਂ ਬਾਅਦ ਮੰਦਰ ਵਿਚ ਅੱਗ ਲਾ ਦਿੱਤੀ। ਮੰਦਰ ਦੇ ਪੁਜਾਰੀ ਅਨੁਸਾਰ ਕੱਟੜਪੰਥੀਆਂ ਨੇ ਉਸ ਨਾਲ ਵੀ ਕੁੱਟਮਾਰ ਕੀਤੀ।
ਬੀਤੀ ਰਾਤ ਸ਼ਿਕਾਰਪੁਰ ਦੇ ਸੰਤ ਬਾਬਾ ਜੈ ਰਾਮ ਦਾਸ ਸਮਾਧੀ ਤੇ ਆਸ਼ਰਮ ਵਿਚ ਕੁਝ ਕੱਟੜਪੰਥੀਆਂ ਨੇ ਹਮਲਾ ਕਰਕੇ ਪਹਿਲਾ ਤਾਂ ਪੁਜ਼ਾਰੀ ਰਾਮ ਤੀਰਥ ਨਾਲ ਕੁੱਟਮਾਰ ਕਰਕੇ ਉਸ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ। ਉਸ ਤੋਂ ਬਾਅਦ ਕੱਟੜਪੰਥੀਆਂ ਜਿਨ੍ਹਾਂ ਦੀ ਗਿਣਤੀ 10 ਤੋਂ 12 ਸੀ, ਨੇ ਮੰਦਰ ਵਿਚ ਰੱਖੀਆਂ ਮੂਰਤੀਆਂ ਨੂੰ ਤੋੜ ਦਿੱਤਾ ਅਤੇ ਮੰਦਰ ਵਿਚ ਪਈ ਰਾਸ਼ੀ ਲੈ ਗਏ, ਜਦਕਿ ਜਾਂਦੇ ਸਮੇਂ ਮੁਲਜ਼ਮ ਮੰਦਰ ਵਿਚ ਅੱਗ ਲਾ ਗਏ। ਮੰਦਰ ਦੇ ਪੁਜਾਰੀ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਪੁਜ਼ਾਰੀ ਦੇ ਅਨੁਸਾਰ ਦੋਸ਼ੀ ਹਿੰਦੂਆਂ ਨੂੰ ਪਾਕਿਸਤਾਨ ਤੋਂ ਭਜਾਉਣ ਦੀ ਗੱਲ ਕਰ ਰਹੇ ਸੀ। ਜਦ ਉਸ ਨਾਲ ਮਾਰਕੁੱਟ ਕੀਤੀ ਗਈ ਤਾਂ ਉਸ ਵੱਲੋਂ ਵਿਰੋਧ ਕਰਨ ਤੇ ਗੰਦੀਆਂ ਗਾਲਾਂ ਦਿੱਤੀਆਂ ਗਈਆਂ। ਪੁਲਸ ਨੇ ਸ਼ਿਕਾਇਤ ਦਰਜ਼ ਕੀਤੀ ਪਰ ਬਿਆਨ ਨਹੀਂ ਲਏ।
ਪਾਕਿ ਦੇ ਕਬਰਿਸਤਾਨਾਂ ਤੋਂ ਲਾਸ਼ਾਂ ਚੋਰੀ ਹੋਣ ਤੇ ਮਹਿਲਾ ਲਾਸ਼ਾਂ ਨਾਲ ਛੇੜਛਾੜ ਦੀਆਂ ਘਟਨਾਵਾਂ ’ਤੇ ਲੋਕਾਂ ’ਚ ਭਾਰੀ ਰੋਸ
NEXT STORY