ਪਾਤੜਾਂ/ਸੁਤਰਾਣਾ, (ਸੁਖਦੀਪ ਸਿੰਘ ਮਾਨ)- ਹਲਕਾ ਸ਼ੁਤਰਾਣਾ ਦੇ ਪਿੰਡ ਹਾਮਝੜੀ ਵਿਖੇ ਗਰੀਬ ਪਰਿਵਾਰ ਦੇ ਟੈਕਸੀ ਚਾਲਕ ਬਲਜਿੰਦਰ ਸਿੰਘ ਖੁਦਕੁਸ਼ੀ ਮਾਮਲੇ ਵਿੱਚ ਅੱਜ ਦੂਜੇ ਦਿਨ ਵੀ ਪਰਿਵਾਰ ਵੱਲੋਂ ਵੱਖ-ਵੱਖ ਸਮਾਜਸੇਵੀ, ਧਾਰਮਿਕ, ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਜਾਖਲ ਪਟਿਆਲਾ ਮੁੱਖ ਮਾਰਗ 'ਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਧਰਨਾ ਦਿੱਤਾ ਗਿਆ। ਮੁੱਖ ਮਾਰਗ 'ਤੇ ਧਰਨੇ ਦੇ ਦੂਸਰੇ ਦਿਨ ਪਾਤੜਾਂ ਪ੍ਰਸ਼ਾਸਨ ਅਤੇ ਪਾਤੜਾਂ ਪੁਲਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਬੋਲਦਿਆਂ ਹਲਕਾ ਸ਼ੁਤਰਾਣਾ ਦੇ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪਿਛਲੇ 6 ਦਿਨਾਂ ਤੋਂ ਪਰਿਵਾਰ ਮ੍ਰਿਤਕ ਦੀ ਲਾਸ਼ ਰੱਖ ਕੇ ਉਸ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਰੋਸ ਪ੍ਰਗਟ ਕਰ ਰਿਹਾ ਹੈ ਪਰ ਪਾਤੜਾਂ ਪੁਲਸ ਪ੍ਰਸ਼ਾਸਨ ਵੱਲੋਂ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਡਾ. ਮੱਟੂ ਨੇ ਕਿਹਾ ਕਿ ਦੋਸ਼ੀਆਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰਨ ਵਿੱਚ ਵਰਤੀ ਜਾ ਰਹੀ ਢਿੱਲ ਕਿਤੇ ਨਾ ਕਿਤੇ ਰਾਜਸੀ ਧਿਰਾਂ ਵੱਲੋਂ ਦੋਸ਼ੀਆਂ ਦੀ ਪਿੱਠ ਥਾਪੜਨ ਵੱਲ ਇਸ਼ਾਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵੀਰਵਾਰ ਤੱਕ ਪੁਲਸ ਪ੍ਰਸ਼ਾਸਨ ਨੇ ਬਲਜਿੰਦਰ ਸਿੰਘ ਦੇ ਕਾਤਲਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਸਮੂਹ ਇਨਸਾਫ ਪਸੰਦ ਜਥੇਬੰਦੀਆਂ ਦੇ ਸਹਿਯੋਗ ਨਾਲ ਬਲਜਿੰਦਰ ਸਿੰਘ ਦੀ ਲਾਸ਼ ਨੂੰ ਪਾਤੜਾਂ ਦੇ ਬਾਜ਼ਾਰਾਂ ਵਿੱਚ ਲਿਜਾ ਕੇ ਰੋਸ ਮਾਰਚ ਕੀਤਾ ਜਾਵੇਗਾ ਤਾਂ ਜੋ ਆਮ ਲੋਕਾਂ ਨੂੰ ਵੀ ਹਲਕਾ ਸ਼ੁਤਰਾਣਾ ਅੰਦਰ ਗਰੀਬ ਲੋਕਾਂ ਤੇ ਹੋ ਰਹੇ ਤਸ਼ੱਦਦ ਬਾਰੇ ਜਾਣਕਾਰੀ ਦਿੱਤੀ ਜਾ ਸਕੇ।
ਧਰਨੇ ਦੀ ਅਗਵਾਈ ਕਰ ਰਹੇ ਪਿੰਡ ਹਾਮਚੜੀ ਦੇ ਸਰਪੰਚ ਜਰਨੈਲ ਸਿੰਘ ਜੈਲੀ ਨੇ ਕਿਹਾ ਕਿ ਜੇਕਰ ਵੀਰਵਾਰ ਤੱਕ ਪਰਿਵਾਰ ਵੱਲੋਂ ਪ੍ਰਸ਼ਾਸਨ ਨੂੰ ਦਿੱਤੀਆਂ ਮੰਗਾਂ ਨਾਮ ਮੰਨੀਆਂ ਗਈਆਂ ਤਾਂ ਪਾਤੜਾਂ ਦੇ ਕਿਸੇ ਵੀ ਚੌਂਕ ਵਿੱਚ ਮ੍ਰਿਤਕ ਦੀ ਦੇਹ ਰੱਖ ਕੇ ਸਮੁੱਚਾ ਇਲਾਕਾ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗਾ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਸਾਹਿਬ ਸਿੰਘ, ਪਿੰਡ ਚਿੱਚੜਵਾਲ ਤੋਂ ਡਾ. ਗੁਰਚਰਨ ਰਾਮ, ਮਾਸਟਰ ਸਤਵੀਰ ਚੰਦ, ਕਾਂਗਰਸ ਸੇਵਾ ਦਲ ਤੋਂ ਰਾਜਾ ਸਰਾਓ, ਭਾਜਪਾ ਤੋਂ ਨਰਾਇਣ ਸਿੰਘ ਨਰਸੋਤ, ਗੁਰਮੇਲ ਸਿੰਘ ਘੱਗਾ, ਭੀਮ ਆਰਮੀ ਤੋਂ ਡਾਕਟਰ ਗੁਰਸੇਵਕ ਸਿੰਘ, ਖੁਸ਼ੀ ਸ਼ੇਰਗੜ੍ਹ, ਰਣਜੀਤ ਕਲਵਾਣੂ, ਦਰਬਾਰਾ ਸਿੰਘ ਬਣਵਾਲਾ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਬਲਜਿੰਦਰ ਸਿੰਘ ਇਨਸਾਫ ਕਮੇਟੀ ਹਾਮਝੜੀ ਦੇ 15 ਮੈਂਬਰੀ ਮੈਂਬਰਾਂ ਵਿੱਚੋਂ ਖੁਸ਼ੀ ਨੰਬਰਦਾਰ, ਹਰਪ੍ਰੀਤ ਸਿੰਘ ਪੰਚ, ਕਸ਼ਮੀਰ ਸਿੰਘ ਚੌਕੀਦਾਰ, ਤਰਸੇਮ ਸਿੰਘ ਸਾਬਕਾ ਸਰਪੰਚ, ਸੂਬਾ ਸਿੰਘ ਹਾਮਝੜੀ ਆਦਿ ਮੌਜੂਦ ਸਨ।
ਪਾਤੜਾਂ ਪੰਚਾਇਤ ਸੰਮਤੀ ਦੇ ਸਾਬਕਾ ਵਾਈਸ ਚੇਅਰਮੈਨ ਵਿਰੁੱਧ ਕਾਰਵਾਈ ਦੀ ਤਿਆਰੀ, BDPO ਵੱਲੋਂ ਨੋਟਿਸ ਜਾਰੀ
NEXT STORY