ਹੁਸ਼ਿਆਰਪੁਰ,(ਅਮਰਿੰਦਰ): ਮਾਹਿਲਪੁਰ-ਫਗਵਾੜਾ ਮੇਨ ਰੋਡ 'ਤੇ ਪਾਲਦੀ ਪਿੰਡ ਸਾਹਮਣੇ ਖੇੜਾ ਪਿੰਡ ਨੇੜੇ ਅੱਜ 2 ਮੋਟਰਸਾਈਕਲਾਂ ਦੀ ਆਹਮੋ- ਸਾਹਮਣੇ ਜ਼ਬਰਦਸਤ ਟੱਕਰ ਹੋ ਗਈ, ਜਿਸ ਦੌਰਾਨ ਦੋਵੇਂ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਮੌਕੇ 'ਤੇ ਮੌਜੂਦ ਲੋਕਾਂ ਵਲੋਂ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਪਹੁੰਚਾ ਦਿੱਤਾ ਗਿਆ, ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮਾਹਿਲਪੁਰ ਪੁਲਸ ਮੁਤਾਬਕ ਮ੍ਰਿਤਕਾਂ ਦੀ ਪਛਾਣ 33 ਸਾਲਾ ਅਨਿਲ ਕੁਮਾਰ ਪੁੱਤਰ ਤ੍ਰਿਲੋਕ ਨਾਥ ਨਿਵਾਸੀ ਲਕਸੀਹਾ ਤੇ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਅਵਤਾਰ ਚੰਦ ਨਿਵਾਸੀ ਖਰੌਦੀ ਹਾਲ ਨਿਵਾਸੀ ਮਾਹਿਲਪੁਰ ਦੇ ਤੌਰ 'ਤੇ ਹੋਈ ਹੈ।

ਸੂਚਨਾ ਮਿਲਦੇ ਹੀ ਮਾਹਿਲਪੁਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਭੇਜ ਦਿੱਤਾ ਹੈ।
ਪੰਜਾਬ ਰਾਜ ਫੂਡ ਕਮਿਸ਼ਨ ਸਮੇਂ-ਸਮੇਂ 'ਤੇ ਕਰੇਗਾ ਪੀਣ ਵਾਲੇ ਪਾਣੀ ਦੀ ਜਾਂਚ
NEXT STORY