ਪਟਿਆਲਾ, (ਬਲਜਿੰਦਰ)- ਗੈਸ ਏਜੰਸੀ ਦਿਵਾਉਣ ਦੇ ਨਾਂ ’ਤੇ 1 ਕਰੋਡ਼ ਰੁਪਏ ਦੀ ਧੋਖਾਦੇਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿਚ ਧਰਮਪਾਲ ਪੁੱਤਰ ਸੁੱਚਾ ਸਿੰਘ ਵਾਸੀ ਕਰੀਅਰ ਐਨਕਲੇਵ ਭਾਦਸੋਂ ਪਟਿਆਲਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਰਮੇਸ਼ ਕੁਮਾਰ, ਤਾਰਾ ਚੰਦ, ਓਮ ਪ੍ਰਕਾਸ਼ ਪੁੱਤਰ ਰਾਮ ਸਿੰਘ, ਸੁਨੀਲ ਕੁਮਾਰ ਅਤੇ ਰਵੀ ਕੁਮਾਰ ਪੁੱਤਰ ਤਾਰਾ ਚੰਦ ਵਾਸੀ ਪਿੰਡ ਕੋਟਲੀ ਜ਼ਿਲਾ ਸਿਰਸਾ, ਵਰਿੰਦਰ ਸਿੰਘ ਪੁੱਤਰ ਨੀਲੂ ਰਾਮ, ਸੁਰਿੰਦਰ ਕੁਮਾਰ ਪੁੱਤਰ ਰਾਮ ਮੂਰਤੀ ਵਾਸੀ ਕਬਰਪੁਰਾ ਕੋਟਲੀ ਜ਼ਿਲਾ ਸਿਰਸਾ ਨੇ ਸਾਜ਼ਿਸ਼ ਰਚ ਕੇ ਚਰਨ ਗੈਸ ਏਜੰਸੀ ਦੇ ਬਿਜ਼ਨੈੱਸ ਦੀ ਆਡ਼ ਵਿਚ 50 ਲੱਖ ਰੁਪਏ ਦੀ ਰਕਮ ਸਕਿਓਰਿਟੀ ਵਜੋਂ ਵੱਖ-ਵੱਖ ਖਾਤਿਆਂ ਰਾਹੀਂ ਹਾਸਲ ਕੀਤੀ। 26 ਲੱਖ 60 ਹਜ਼ਾਰ ਰੁਪਏ ਗੈਰ-ਕਾਨੂੰਨੀ ਕਾਰੋਬਾਰ ਦੀ ਆਡ਼ ਹੇਠ ਹਾਸਲ ਕੀਤੇ। 25 ਲੱਖ ਰੁਪਏ ਗੈਸ ਗੋਦਾਮ ਅਤੇ ਹੋਰ ਖਰਚਾ ਕਰਵਾ ਕੇ ਉਸ ਨਾਲ ਲਗਭਗ 1 ਕਰੋਡ਼ ਰੁਪਏ ਦੀ ਧੋਖਾਦੇਹੀ ਕੀਤੀ ਹੈ। ਪੁਲਸ ਨੇ ਪੜਤਾਲ ਤੋਂ ਬਾਅਦ ਉਕਤ 7 ਵਿਅਕਤੀਆਂ ਖਿਲਾਫ 420, 120 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਕਾਰਵਾਈ ਅੱਗੇ ਸ਼ੁਰੂ ਕਰ ਦਿੱਤੀ ਹੈ।
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਕੀਤੀ ਸਰਕਾਰ ਖਿਲਾਫ ਨਾਅਰੇਬਾਜ਼ੀ
NEXT STORY