ਮੋਗਾ, (ਆਜ਼ਾਦ)- ਬਾਘਾਪੁਰਾਣਾ ਦੇ ਮੋਗਾ ਰੋਡ 'ਤੇ ਬੀਤੀ ਦੇਰ ਰਾਤ ਆਵਾਰਾ ਪਸ਼ੂ ਦੀ ਲਪੇਟ 'ਚ ਆ ਕੇ ਮੋਟਰਸਾਈਕਲ ਸਵਾਰ ਰਿੰਕੂ ਕੁਮਾਰ ਨਿਵਾਸੀ ਤਲਵੰਡੀ ਭਾਈ ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਅਬਦੁੱਲਾ ਨਿਵਾਸੀ ਪਿੰਡ ਬੁਰਜਦੁੱਨਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਮ੍ਰਿਤਕ ਰਿੰਕੂ ਕੁਮਾਰ ਬਾਘਾਪੁਰਾਣਾ 'ਚ ਕੰਮ ਕਰਦਾ ਸੀ। ਬੀਤੀ ਦੇਰ ਰਾਤ ਉਹ ਆਪਣੇ ਦੋਸਤ ਅਬਦੁੱਲਾ ਨਾਲ ਮੋਟਰਸਾਈਕਲ 'ਤੇ ਇਕ ਢਾਬੇ, ਜੋ ਮੋਗਾ ਰੋਡ 'ਤੇ ਸਥਿਤ ਹੈ, ਤੋਂ ਖਾਣਾ ਲੈ ਕੇ ਜਾ ਰਹੇ ਸਨ ਤਾਂ ਪੈਟਰੋਲ ਪੰਪ ਕੋਲ ਆਵਾਰਾ ਪਸ਼ੂ ਦੀ ਲਪੇਟ 'ਚ ਆਉਣ ਨਾਲ ਉਕਤ ਹਾਦਸਾ ਹੋ ਗਿਆ।
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਬਾਘਾਪੁਰਾਣਾ ਦੇ ਹੌਲਦਾਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਚਾਚਾ ਜੁਗਰਾਜ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਗਈ ਅਤੇ ਲਾਸ਼ ਨੂੰ ਅੱਜ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤਾ ਗਿਆ ਹੈ।
ਸਪੇਅਰ ਪਾਰਟਸ ਦੀ ਦੁਕਾਨ 'ਚ ਚੋਰੀ
NEXT STORY