ਮਮਦੋਟ, (ਸ਼ਰਮਾ, ਜਸਵੰਤ)— ਚੋਰਾਂ ਵੱਲੋਂ ਬੀਤੀ ਰਾਤ ਮਮਦੋਟ ਬਿਜਲੀ ਘਰ ਦੇ ਨਜ਼ਦੀਕ ਇਸ ਸਪੇਅਰ ਪਾਰਟਸ ਦੀ ਦੁਕਾਨ ਦੀ ਛੱਤ ਨੂੰ ਪਾੜ ਲਾ ਕੇ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਦੁਕਾਨ ਮਾਲਕ ਪ੍ਰਦੀਪ ਕੁਮਾਰ ਪੁੱਤਰ ਸੁਖਦੇਵ ਪਾਲ ਭੋਲੇਵਾਸੀਆ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਦੁਕਾਨ ਬੰਦ ਕਰ ਕੇ ਆਪਣੇ ਘਰ ਆ ਗਿਆ ਸੀ ਅਤੇ ਜਦੋਂ ਅੱਜ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਖੋਲ੍ਹਣ ਲਈ ਗਿਆ ਤਾਂ ਦੁਕਾਨ ਦਾ ਸ਼ਟਰ ਚੁੱਕਣ 'ਤੇ ਪਤਾ ਲੱਗਾ ਕਿ ਦੁਕਾਨ ਦੀ ਛੱਤ ਨੂੰ ਪਾੜ ਲੱਗਾ ਹੋਇਆ ਸੀ। ਉਸ ਨੇ ਦੱਸਿਆ ਕਿ ਚੋਰ ਦੁਕਾਨ 'ਚੋਂ ਸਪੇਅਰ ਪਾਰਟਸ ਸਾਮਾਨ ਤੋਂ ਇਲਾਵਾ ਇਕ ਜੈਂਕ, ਇਕ ਕੰਡਾ ਅਤੇ ਗੱਲੇ 'ਚੋਂ ਕਰੀਬ 1500 ਰੁਪਏ ਚੋਰੀ ਕਰ ਕੇ ਲੈ ਗਏ।
ਇਸ ਤੋਂ ਬਾਅਦ ਉਸ ਵੱਲੋਂ ਮਾਰਕੀਟ ਦੇ ਦੁਕਾਨਦਾਰਾਂ ਨੂੰ ਨਾਲ ਲੈ ਕੇ ਇਸ ਚੋਰੀ ਸਬੰਧੀ ਪੁਲਸ ਥਾਣਾ ਮਮਦੋਟ ਵਿਖੇ ਲਿਖਤੀ ਜਾਣਕਾਰੀ ਦੇ ਦਿੱਤੀ ਗਈ ਹੈ। ਜਦੋਂ ਇਸ ਸਬੰਧੀ ਪਵਨ ਕੁਮਾਰ ਏ. ਐੱਸ. ਆਈ. ਥਾਣਾ ਮਮਦੋਟ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਪੁਲਸ ਪਾਰਟੀ ਨਾਲ ਚੋਰੀ ਹੋਈ ਦੁਕਾਨ ਦਾ ਨਿਰੀਖਣ ਕਰ ਚੁੱਕੇ ਹਨ ਅਤੇ ਜਲਦੀ ਹੀ ਚੋਰਾਂ ਨੂੰ ਦਬੋਚ ਲਿਆ ਜਾਵੇਗਾ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਚੋਰੀ ਦੀਆਂ ਘਟਨਾਵਾਂ ਤੋਂ ਬਚਣ ਲਈ ਪੁਲਸ ਦਾ ਸਹਿਯੋਗ ਦਿੰਦੇ ਹੋਏ ਬਾਜ਼ਾਰਾਂ ਵਿਚ ਚੌਕੀਦਾਰਾਂ ਦਾ ਪ੍ਰਬੰਧ ਕਰਨ ਅਤੇ ਵੱਡੀਆਂ ਦੁਕਾਨਾਂ ਅੱਗੇ ਸੀ. ਸੀ. ਟੀ. ਵੀ. ਕੈਮਰੇ ਲਵਾਉਣ ਤਾਂ ਜੋ ਗਲਤ ਅਨਸਰ ਜਲਦੀ ਹੀ ਪੁਲਸ ਦੀ ਪਕੜ ਵਿਚ ਆ ਸਕਣ ।
ਬਾਈਪਾਸ 'ਤੇ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ
NEXT STORY