ਲੁਧਿਆਣਾ (ਰਿਸ਼ੀ) - ਭੋਲੇ-ਭਾਲੇ ਲੋਕਾਂ ਤੋਂ ਸੋਸ਼ਲ ਮੀਡੀਆ ਸਾਈਟਾਂ ਰਾਹੀਂ ਡਰਾ-ਧਮਕਾ ਕੇ ਪੈਸੇ ਵਸੂਲਣ ਵਾਲੇ ਬਾਬੇ ਖੁਦ ਪੁਲਸ ਦੇ ਹੱਥੇ ਚੜ੍ਹ ਗਏ। ਪੁਲਸ ਨੇ 5 ਅਕਤੂਬਰ ਨੂੰ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਹੈ, ਜਿਸ ਤੋਂ ਬਾਅਦ ਮੁਲਜ਼ਮਾਂ ਕੋਲੋਂ ਵੱਡੀ ਬਰਾਮਦਗੀ ਦੇ ਨਾਲ-ਨਾਲ 5 ਦਿਨਾਂ ਦੇ ਪੁਲਸ ਰਿਮਾਂਡ ’ਤੇ ਅਹਿਮ ਖੁਲਾਸੇ ਹੋਏ ਹਨ।
ਏ. ਡੀ. ਸੀ. ਪੀ. ਦੇਵ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਅਹਾਦ, ਮੁਹੰਮਦ ਫੈਜ਼ਲ, ਆਸ ਮੁਹੰਮਦ, ਮੁਹੰਮਦ ਮੋਇਬ, ਇਰਸ਼ਾਦ, ਮੁਹੰਮਦ ਸਾਹਿਬਜ਼ਾਦ, ਸਾਰਿਕ, ਸ਼ੌਕੀਨ, ਆਮਿਰ ਅਤੇ ਅਨਵਰ ਅਹਿਮਦ ਵਜੋਂ ਹੋਈ ਹੈ। ਸਾਰੇ ਪਿੰਡ ਫੁੱਲਾਂਵਾਲ ਦੇ ਰਹਿਣ ਵਾਲੇ ਹਨ। ਪੁਲਸ ਨੇ ਮੁਲਜ਼ਮਾਂ ਕੋਲੋਂ ਚੋਰੀ ਦੀ ਐਕਟਿਵਾ, ਬਾਈਕ, 24 ਮੋਬਾਈਲ ਅਤੇ 5 ਰਜਿਸਟਰ ਬਰਾਮਦ ਕੀਤੇ ਹਨ।
ਇਸ ਤੋਂ ਪਹਿਲਾਂ ਉਕਤ ਮੁਲਜ਼ਮ ਆਪਣੇ-ਆਪ ਨੂੰ ਬਾਬਾ ਦੱਸ ਕੇ ਸੋਸ਼ਲ ਮੀਡੀਆ ਸਾਈਟਾਂ ’ਤੇ ਹਾਈਲਾਈਟ ਕਰਦੇ ਸਨ। ਫਿਰ ਜਦੋਂ ਲੋਕ ਉਨ੍ਹਾਂ ਦੇ ਨੰਬਰ ਦੇਖ ਕੇ ਕਾਲ ਕਰਦੇ, ਤਾਂ ਉਹ ਉਨ੍ਹਾਂ ਨੂੰ ਆਪਣੀ ਗੱਲਬਾਤ ’ਚ ਸ਼ਾਮਲ ਕਰ ਲੈਂਦੇ, ਜਿਸ ਤੋਂ ਬਾਅਦ ਉਹ ਧਮਕੀਆਂ ਦੇ ਕੇ ਪੈਸੇ ਠੱਗਦੇ ਸਨ।
ਸ਼ਹਿਰ 'ਚ 45 ਥਾਈਂ ਕੀਤਾ ਜਾਵੇਗਾ 'ਰਾਵਣ ਦਹਿਨ', CCTV ਕੈਮਰਿਆਂ ਰਾਹੀਂ ਚੱਪੇ-ਚੱਪੇ 'ਤੇ ਰੱਖੀ ਜਾਵੇਗੀ ਬਾਜ਼ ਨਜ਼ਰ
NEXT STORY