ਲੁਧਿਆਣਾ, (ਪੰਕਜ)- ਸਪੈਸ਼ਲ ਸੈੱਲ ਦੇ ਇੰਚਾਰਜ ਦੀਪਕ ਕੁਮਾਰ ਵਲੋਂ ਦਿੱਤੀ ਸੂਚਨਾ ਦੇ ਆਧਾਰ 'ਤੇ ਆਤਮ ਪਾਰਕ ਪੁਲਸ ਚੌਕੀ ਦੀ ਟੀਮ ਨੇ ਸਾਂਝੇ ਰੂਪ 'ਚ ਦੁੱਗਰੀ 'ਚ ਰਾਮ ਪਾਰਕ ਦੇ ਨੇੜੇ ਵਿਸ਼ੇਸ਼ ਨਾਕਾਬੰਦੀ ਦੌਰਾਨ ਕੈਂਟਰ ਲੱਦੀਆਂ 100 ਪੇਟੀਆਂ ਇੰਗਲਿਸ਼ ਸ਼ਰਾਬ ਸਣੇ ਦੋ ਸਮੱਗਲਰਾਂ ਨੂੰ ਕਾਬੂ ਕੀਤਾ ਹੈ।
ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਹ ਜੋਸ਼ੀ ਨਗਰ ਹੈਬੋਵਾਲ ਨਿਵਾਸੀ ਲਖਵਿੰਦਰ ਉਰਫ ਲੱਕੀ ਟੀਡ ਦੇ ਬੇਟੇ ਅਮਨਪ੍ਰੀਤ ਸਿੰਘ ਉਰਫ ਅਮਨਾ ਲਈ ਕੰਮ ਕਰਦੇ ਹਨ, ਜਿਸ 'ਤੇ ਪਹਿਲਾਂ ਵੀ ਸ਼ਰਾਬ ਸਮੱਗਲਿੰਗ ਦੇ ਮਾਮਲੇ ਦਰਜ ਹਨ।
ਨਿਗਮ ਚੋਣਾਂ ਕਾਰਨ ਵੋਟਰਾਂ ਨੂੰ ਲੁਭਾਉਣ ਲਈ ਸ਼ਹਿਰ 'ਚ ਦੇਸੀ ਅਤੇ ਅੰਗ੍ਰੇਜ਼ੀ ਸ਼ਰਾਬ ਦੀ ਭਾਰੀ ਡਿਮਾਂਡ ਹੈ, ਜਿਸ ਨੂੰ ਪੂਰਾ ਕਰਨ 'ਚ ਲੱਗੇ ਸਮੱਗਲਰਾਂ ਵਲੋਂ ਵੱਡੇ ਪੱਧਰ 'ਤੇ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਕੀਤੀ ਜਾ ਰਹੀ ਹੈ। ਇਸ ਡਿਮਾਂਡ ਤਹਿਤ ਕੁਰਾਲੀ ਤੋਂ ਸ਼ਰਾਬ ਲਿਆ ਰਹੇ ਸਮੱਗਲਰ ਮਨਜੀਤ ਸਿੰਘ ਮਨੀ ਪੁੱਤਰ ਹਰਗੋਪਾਲ ਅਤੇ ਗੁਰਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਨਿਵਾਸੀ ਭੌਰਾ ਕਾਲੋਨੀ ਜਲੰਧਰ ਬਾਈਪਾਸ ਨੂੰ ਸਪੈਸ਼ਲ ਸੈੱਲ ਅਤੇ ਆਤਮ ਪਾਰਕ 'ਚ ਤਾਇਨਾਤ ਏ. ਐੱਸ. ਆਈ. ਮਲਕੀਤ ਸਿੰਘ ਦੀ ਟੀਮ ਨੇ 40 ਪੇਟੀਆਂ ਇੰਗਲਿਸ਼ ਇੰਪੀਰੀਅਲ ਬਲੂ ਅਤੇ 60 ਪੇਟੀਆਂ ਡਾਲਰ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਸ਼ਰਾਬ ਅਮਨਾ ਦੀ ਹੈ, ਜੋ ਕਿ ਜੋਸ਼ੀ ਨਗਰ ਹੈਬੋਵਾਲ ਦਾ ਰਹਿਣ ਵਾਲਾ ਹੈ। ਉਸ 'ਤੇ ਅਤੇ ਉਸ ਦੇ ਪਿਤਾ 'ਤੇ ਸ਼ਰਾਬ ਸਮੱਗਲਿੰਗ ਦੇ ਕਈ ਮਾਮਲੇ ਦਰਜ ਹਨ। ਚੌਕੀ ਇੰਚਾਰਜ ਭੁਪਿੰਦਰ ਕੁਮਾਰ ਨੇ ਦੱਸਿਆ ਕਿ ਅਮਨਾ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਮਾਮਲਾ ਕੈਂਬ੍ਰਿਜ ਸਕੂਲ ਦਾ : ਚਾਈਲਡ ਰਾਈਟਸ ਕਮਿਸ਼ਨ ਦੀ ਟੀਮ ਮਿਲੀ ਖੁਸ਼ੀ ਨੂੰ
NEXT STORY