ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਸਟੇਟ ਬੈਂਕ ਆਫ਼ ਇੰਡੀਆ 'ਚ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ 12 ਲੱਖ ਰੁਪਏ ਦੀ ਧੋਖਾਦੇਹੀ ਕਰਨ ਵਾਲੀ ਮਹਿਲਾ ਸਣੇ 2 ਲੋਕਾਂ ਖਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਮੋਹਨ ਸਿੰਘ ਪੁੱਤਰ ਲਹਿਣਾ ਸਿੰਘ ਵਾਸੀ ਜੰਡੀ ਥਾਣਾ ਕਾਠਗੜ੍ਹ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਤੇ ਲੜਕੀ ਨੂੰ ਬੈਂਕ 'ਚ ਨੌਕਰੀ ਲਵਾਉਣ ਦੀ ਗੱਲ ਗੁਰਪ੍ਰੀਤ ਸਿੰਘ ਰੰਧਾਵਾ ਉਰਫ਼ ਪਿਆਰੇ ਲਾਲ ਪਿੰਦਰ ਉਰਫ਼ ਸੋਢੀ ਪੁੱਤਰ ਰਤਨਪਾਲ ਵਾਸੀ ਕਾਲਮ ਕਲਾਂ ਪੁਲਸ ਸਟੇਸ਼ਨ ਕੁਮਕਲਾਂ (ਲੁਧਿਆਣਾ) ਨਾਲ ਸਾਲ 2009 'ਚ ਕੀਤੀ ਸੀ। ਉਕਤ ਲੋਕਾਂ ਨੇ ਤਿੰਨ ਕੇਸ ਕਰਵਾਉਣ ਲਈ 12 ਲੱਖ ਰੁਪਏ ਲਏ ਸਨ ਪਰ ਨਾ ਤਾਂ ਨੌਕਰੀ 'ਤੇ ਲਵਾਇਆ ਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਦੀ ਜਾਂਚ ਮਗਰੋਂ ਪੁਲਸ ਨੇ ਗੁਰਪ੍ਰੀਤ ਸਿੰਘ ਰੰਧਾਵਾ ਉਰਫ਼ ਪਿਆਰੇ ਲਾਲ ਪਿੰਦਰ ਉਰਫ਼ ਸੋਢੀ ਪੁੱਤਰ ਰਤਨਪਾਲ ਤੇ ਕੁਲਦੀਪ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਸਮੀਰਿਆ ਵਾਸੀ ਕਿਲਾ ਰਾਏਪੁਰ (ਲੁਧਿਆਣਾ) ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੱਸ-ਕਾਰ ਦੀ ਟੱਕਰ ਵਿਚ ਇਕ ਨੌਜਵਾਨ ਦੀ ਮੌਤ
NEXT STORY