ਮੁੱਲਾਂਪੁਰ ਦਾਖਾ (ਕਾਲੀਆ) - ਲੋਕ ਸਭਾ ਸੀਟ ਲੁਧਿਆਣਾ ਤੋਂ 43 ਉਮੀਦਵਾਰਾਂ ਦੀ ਕਿਸਮਤ 1 ਜੂਨ ਨੂੰ ਈ.ਵੀ.ਐੱਮ. ਮਸ਼ੀਨਾਂ ਵਿੱਚ ਕੈਦ ਹੋ ਜਾਵੇਗੀ। ਵਿਧਾਨ ਸਭਾ ਹਲਕਾ ਦਾਖਾ ਦੇ ਰਿਟਰਨਿੰਗ ਅਫ਼ਸਰ ਦੀਪਕ ਭਾਟੀਆ ਨੇ ਦੱਸਿਆ ਕਿ ਹਲਕੇ ਵਿੱਚ 1,83,652 ਵੋਟਰ ਹਨ, ਜਿਨਾਂ ਵਿੱਚ 86,417 ਔਰਤਾਂ 97,234 ਮਰਦ ਅਤੇ ਇੱਕ ਟਰਾਂਸਜੈਂਡਰ ਹੈ। ਇਹ ਸਾਰੇ ਲੋਕ 134 ਪੋਲਿੰਗ ਸਟੇਸ਼ਨਾਂ 'ਤੇ 217 ਪੋਲਿੰਗ ਬੂਥਾਂ 'ਤੇ ਆਪਣੀ ਵੋਟ ਦਾ ਭੁਗਤਾਨ ਕਰਨਗੇ।
ਇਹ ਵੀ ਪੜ੍ਹੋ - ਕੈਨੇਡਾ ’ਚ ਰਹਿ ਰਹੇ ਵਿਦਿਆਰਥੀਆਂ ਲਈ ਚੰਗੀ ਖ਼ਬਰ, ਹੁਣ ਨਹੀਂ ਪਵੇਗੀ ਪੁਲਸ ਵੈਰੀਫਿਕੇਸ਼ਨ ਦੀ ਲੋੜ
ਦੱਸ ਦੇਈਏ ਕਿ ਆਨਲਾਈਨ ਕੈਮਰਿਆਂ ਦੀ ਨਜ਼ਰ ਹੇਠ ਸਵੇਰੇ 7 ਵਜੇ ਵੋਟਾਂ ਪੈਣ ਦਾ ਕੰਮ ਆਰੰਭ ਹੋ ਜਾਵੇਗਾ ਅਤੇ ਵੋਟਰ ਸ਼ਾਮ 6 ਵਜੇ ਤੱਕ ਆਪਣੀਆਂ ਵੋਟਾਂ ਪਾ ਸਕਣਗੇ। ਉਹਨਾਂ ਕਿਹਾ ਕਿ ਅਮਨ ਸ਼ਾਂਤੀ ਨਾਲ ਵੋਟਾਂ ਪਾਉਣ ਲਈ ਪੁਲਸ ਮੁਲਾਜ਼ਮਾਂ ਨਾਲ ਪੈਰਾਮਿਲਟਰੀ ਫੋਰਸ ਤਾਇਨਾਤ ਰਹੇਗੀ, ਜੋ ਹਰ ਸਮਾਜ ਵਿਰੋਧੀ 'ਤੇ ਪੈਨੀ ਨਜ਼ਰ ਰੱਖੇਗੀ ਅਤੇ ਵੋਟਰ ਬਿਨਾਂ ਡਰ ਭੈਅ ਤੋਂ ਸ਼ਾਂਤੀਪੂਰਵਕ ਆਪਣੀ ਵੋਟ ਦਾ ਭੁਗਤਾਨ ਕਰ ਸਕਣਗੇ। ਵੋਟਾਂ ਪਾਉਣ ਲਈ ਪੂਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਇਹ ਵੀ ਪੜ੍ਹੋ - UAE ਦੇ ਹਵਾਈ ਅੱਡਿਆਂ 'ਤੇ ਚੈਕਿੰਗ ਪ੍ਰਕਿਰਿਆ ਸਖ਼ਤ, ਜੇ ਇਹ ਸ਼ਰਤਾਂ ਨਾ ਹੋਈਆਂ ਪੂਰੀਆਂ ਤਾਂ ਆਉਣਾ ਪੈ ਸਕਦੈ ਵਾਪਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਗਾ ਜ਼ਿਲ੍ਹਾ 'ਚ 18621 ਨੌਜਵਾਨ ਵੋਟਰ ਕਰਨਗੇ ਪਹਿਲੀ ਵਾਰ ਵੋਟ ਦੇ ਅਧਿਕਾਰ ਦਾ ਇਸਤੇਮਾਲ
NEXT STORY