ਮੁੱਲਾਂਪੁਰ ਦਾਖਾ (ਸੰਜੀਵ, ਕਾਲੀਆ) - ਮਾਡਲ ਥਾਣਾ ਦਾਖਾ ਦੀ ਪੁਲਸ ਨੇ ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਤੇ ਪੁਲਸ ਗਸ਼ਤ ਦੌਰਾਨ 2 ਵਿਅਕਤੀਆਂ ਨੂੰ 25 ਕਿਲੋ ਭੁੱਕੀ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਦਾਖਾ ਦੇ ਸਬ-ਇੰਸਪੈਕਟਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਬਰਾਮਦ ਕੀਤੀ ਭੁੱਕੀ ਦੀ ਕੀਮਤ ਇਕ ਲੱਖ ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਥਾਣੇਦਾਰ ਗੁਰਦੀਪ ਸਿੰਘ ਪੁਲਸ ਪਾਰਟੀ ਸਮੇਤ ਪੁਲ ਨਹਿਰ ਚੰਗਣਾਂ 'ਤੇ ਗਸ਼ਤ ਕਰ ਰਹੇ ਸਨ ਤਾਂ ਇਕ ਵਿਅਕਤੀ ਜੋ ਕਿ ਸਿਰ 'ਤੇ ਥੈਲਾ ਲੈ ਕੇ ਜਾ ਰਿਹਾ ਸੀ, ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ, ਜਦੋਂ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸ ਦੇ ਥੈਲੇ ਦੀ ਤਲਾਸ਼ੀ ਲਈ ਤਾਂ ਉਸ 'ਚੋਂ 15 ਕਿਲੋ ਭੁੱਕੀ ਬਰਾਮਦ ਹੋਈ। ਦੋਸ਼ੀ ਦੀ ਪਛਾਣ ਪਰਮਜੀਤ ਉਰਫ ਪੰਮਾ ਪੁੱਤਰ ਸਾਧਾ ਰਾਮ ਵਾਸੀ ਬੱਦੋਵਾਲ ਦੇ ਤੌਰ 'ਤੇ ਹੋਈ ਹੈ। ਦੂਸਰੇ ਮੁਕੱਦਮੇ 'ਚ ਥਾਣੇਦਾਰ ਰਾਜਿੰਦਰ ਸਿੰਘ ਨੇ ਪਿੰਡ ਦੇਵਤਵਾਲ ਲਿੰਕ ਸੜਕ 'ਤੇ ਨਾਕੇਬੰਦੀ ਦੌਰਾਨ ਹਰੀ ਸਿੰਘ ਪੁੱਤਰ ਮਾਘ ਸਿੰਘ ਵਾਸੀ ਬੱਦੋਵਾਲ ਨੂੰ ਪੈਦਲ ਜਾਂਦੇ ਸਮੇਂ 10 ਕਿਲੋ ਭੁੱਕੀ ਸਮੇਤ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਦੋਵੇਂ ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਹੈ।
ਕਾਲੋਨੀਆਂ 'ਚ ਰਜਿਸਟਰੀਆਂ 'ਤੇ ਪਾਬੰਦੀ ਨਾਲ ਪ੍ਰਾਪਰਟੀ ਕਾਰੋਬਾਰੀ ਕਾਂਗਰਸ ਤੋਂ ਨਾਰਾਜ਼
NEXT STORY