ਤਰਨਤਾਰਨ, (ਰਾਜੂ)- ਪੁਲਸ ਨੇ ਹੈਰੋਇਨ ਸਮੇਤ ਦਿੱਲੀ ਦੇ ਦੋ ਮੁਸਲਮਾਨ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਅਨਿਲ ਕੁਮਾਰ ਇੰਚਾਰਜ ਐੱਸ. ਟੀ. ਐੱਫ. ਸਟਾਫ ਤਰਨਤਾਰਨ ਨੇ ਦੱਸਿਆ ਕਿ ਉਹ ਸਮੇਤ ਸਾਥੀ ਗਸ਼ਤ ਕਰ ਰਹੇ ਸਨ ਤਾਂ ਪਿੰਡ ਠੱਠੀ ਖਾਰਾ ਵੱਲੋਂ ਇਕ ਐਕਟਿਵਾ 'ਤੇ 2 ਵਿਅਕਤੀ ਆਉਂਦੇ ਵਿਖਾਈ ਦਿੱਤੇ, ਜਿਨ੍ਹਾਂ ਨੂੰ ਰੋਕ ਕੇ ਸ਼ੱਕ ਦੇ ਬਿਨਾਂ 'ਤੇ ਡੀ. ਐੱਸ. ਪੀ. ਸਤਪਾਲ ਸਿੰਘ ਦੀ ਹਾਜ਼ਰੀ ਵਿਚ ਤਲਾਸ਼ੀ ਲਈ ਗਈ ਤਾਂ ਮੁਹੰਮਦ ਰਸੀਦ ਕੋਲੋਂ 300 ਗ੍ਰਾਮ ਅਤੇ ਮੁਹੰਮਦ ਸਲੀਮ ਦੇ ਕੋਲੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਇੰਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਮੁਹੰਮਦ ਰਸੀਦ ਉਰਫ ਪਹਿਲਵਾਨ ਤੇ ਮੁਹੰਮਦ ਸਲੀਮ ਪੁੱਤਰ ਮਹੰਮਦ ਖਾਲੀਕ ਨਵੀਂ ਦਿੱਲੀ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਮੰਡੀ ਵਿਚ ਕੀਮਤ 2.5 ਕਰੋੜ ਰੁਪਏ ਬਣਦੀ ਹੈ।
ਰਜਿੰਦਰਾ ਹਸਪਤਾਲ ਨੂੰ ਛੇਤੀ ਹੀ ਮਿਲਣਗੇ 100 ਕਰੋੜ ਰੁਪਏ : ਬ੍ਰਹਮ ਮਹਿੰਦਰਾ
NEXT STORY